ਬਿਵਸਥਾ 9

ਜਦੋਂ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਬਾਹਰ ਕੱਢ ਦਿੱਤਾ ਹੈ, ਤਾਂ ਆਪਣੇ ਆਪ ਨੂੰ ਇਹ ਨਾ ਕਹੋ, “ਯਾਹਵੇਹ ਨੇ ਮੇਰੀ ਧਾਰਮਿਕਤਾ ਦੇ ਕਾਰਨ ਮੈਨੂੰ ਇਸ ਧਰਤੀ ਉੱਤੇ ਕਬਜ਼ਾ ਕਰਨ ਲਈ ਇੱਥੇ ਲਿਆਂਦਾ ਹੈ।” ਨਹੀਂ, ਇਹ ਤਾਂ ਇਹਨਾਂ ਕੌਮਾਂ ਦੀ ਦੁਸ਼ਟਤਾ ਦੇ ਕਾਰਨ ਹੈ ਕਿ ਯਾਹਵੇਹ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢ ਰਿਹਾ ਹੈ।

Deuteronomy 9:4 (UKJV) Speak not you in yours heart, after that the LORD your God has cast them out from before you, saying, For my righteousness the LORD has brought me in to possess this land: but for the wickedness of these nations the LORD does drive them out from before you.

2ਉਹ ਲੋਕ ਤਕੜੇ ਅਤੇ ਉੱਚੇ ਹਨ, ਅਰਥਾਤ ਅਨਾਕੀ! ਤੁਸੀਂ ਉਹਨਾਂ ਬਾਰੇ ਜਾਣਦੇ ਹੋ ਅਤੇ ਇਹ ਕਿਹਾ ਸੁਣਿਆ ਹੈ, “ਅਨਾਕੀਆਂ ਦੇ ਵਿਰੁੱਧ ਕੌਣ ਖੜ੍ਹਾ ਹੋ ਸਕਦਾ ਹੈ?”

3ਪਰ ਅੱਜ ਯਕੀਨ ਰੱਖੋ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜੋ ਭਸਮ ਕਰਨ ਵਾਲੀ ਅੱਗ ਵਾਂਗ ਤੁਹਾਡੇ ਅੱਗੇ ਲੰਘਦਾ ਹੈ। ਉਹ ਉਹਨਾਂ ਨੂੰ ਤਬਾਹ ਕਰ ਦੇਵੇਗਾ, ਉਹ ਤੁਹਾਡੇ ਸਾਹਮਣੇ ਉਹਨਾਂ ਨੂੰ ਆਪਣੇ ਅਧੀਨ ਕਰ ਦੇਵੇਗਾ ਅਤੇ ਤੁਸੀਂ ਉਹਨਾਂ ਨੂੰ ਬਾਹਰ ਕੱਢ ਦੇਵੋਗੇ ਅਤੇ ਉਹਨਾਂ ਨੂੰ ਜਲਦੀ ਨਾਸ ਕਰੋਗੇ, ਜਿਵੇਂ ਕਿ ਯਾਹਵੇਹ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ।

4ਜਦੋਂ ਤੁਹਾਡੇ ਪਰਮੇਸ਼ਵਰ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਬਾਹਰ ਕੱਢ ਦਿੱਤਾ ਹੈ, ਤਾਂ ਆਪਣੇ ਆਪ ਨੂੰ ਇਹ ਨਾ ਕਹੋ, “ਯਾਹਵੇਹ ਨੇ ਮੇਰੀ ਧਾਰਮਿਕਤਾ ਦੇ ਕਾਰਨ ਮੈਨੂੰ ਇਸ ਧਰਤੀ ਉੱਤੇ ਕਬਜ਼ਾ ਕਰਨ ਲਈ ਇੱਥੇ ਲਿਆਂਦਾ ਹੈ।” ਨਹੀਂ, ਇਹ ਤਾਂ ਇਹਨਾਂ ਕੌਮਾਂ ਦੀ ਦੁਸ਼ਟਤਾ ਦੇ ਕਾਰਨ ਹੈ ਕਿ ਯਾਹਵੇਹ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢ ਰਿਹਾ ਹੈ।

5ਇਹ ਤੁਹਾਡੀ ਧਾਰਮਿਕਤਾ ਜਾਂ ਤੁਹਾਡੀ ਖਰਿਆਈ ਦੇ ਕਾਰਨ ਨਹੀਂ ਹੈ ਕਿ ਤੁਸੀਂ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰਨ ਲਈ ਜਾ ਰਹੇ ਹੋ, ਪਰ ਇਹਨਾਂ ਕੌਮਾਂ ਦੀ ਦੁਸ਼ਟਤਾ ਦੇ ਕਾਰਨ, ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਅੱਗਿਓਂ ਬਾਹਰ ਕੱਢਦਾ ਹੈ, ਤਾਂ ਜੋ ਉਹ ਉਸ ਬਚਨ ਨੂੰ ਕਾਇਮ ਰੱਖੇ ਜੋ ਉਸ ਨੇ ਤੁਹਾਡੇ ਪੁਰਖਿਆਂ, ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾ ਕੇ ਦਿੱਤਾ ਸੀ।

6ਤਾਂ ਇਹ ਸਮਝ ਲਵੋ ਕਿ ਇਹ ਤੁਹਾਡੀ ਧਾਰਮਿਕਤਾ ਦੇ ਕਾਰਨ ਨਹੀਂ ਹੈ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਇਹ ਚੰਗੀ ਧਰਤੀ ਪ੍ਰਾਪਤ ਕਰਨ ਲਈ ਦੇ ਰਿਹਾ ਹੈ, ਕਿਉਂ ਜੋ ਤੁਸੀਂ ਕਠੋਰ ਲੋਕ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.