3ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਰਮੇਸ਼ਵਰ ਅਤੇ ਪਿਤਾ ਦੀ ਉਸਤਤ ਹੋਵੇ, ਜਿਸ ਨੇ ਸਾਨੂੰ ਮਸੀਹ ਵਿੱਚ ਸਵਰਗੀ ਸਥਾਨਾਂ ਵਿੱਚ ਹਰ ਆਤਮਿਕ ਬਰਕਤ ਦਿੱਤੀ ਹੈ।
4ਕਿਉਂਕਿ ਪਰਮੇਸ਼ਵਰ ਨੇ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਨੂੰ ਚੁਣਿਆ, ਤਾਂ ਜੋ ਅਸੀਂ ਉਸ ਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਬਣੀਏ।
5ਉਸ ਨੇ ਸਾਨੂੰ ਉਸ ਦੀ ਇੱਛਾ ਦੇ ਚੰਗੇ ਉਦੇਸ਼ ਦੇ ਅਨੁਸਾਰ ਸ਼ੁਰੂ ਤੋਂ ਹੀ ਯਿਸ਼ੂ ਮਸੀਹ ਦੁਆਰਾ ਉਸ ਦੇ ਬੱਚੇ ਬਣਨ ਦੇ ਲਈ ਠਹਿਰਾਇਆ।
6ਉਸ ਦੀ ਮਹਾਨ ਕਿਰਪਾ ਦੀ ਉਸਤਤ ਹੋਵੇ, ਜੋ ਉਸ ਨੇ ਆਪਣੇ ਪਿਆਰੇ ਪੁੱਤਰ ਵਿੱਚ ਸਾਡੇ ਉੱਤੇ ਮੁਫ਼ਤ ਵਿੱਚ ਬਖ਼ਸ਼ ਦਿੱਤੀ ਹੈ।
7ਅਤੇ ਉਸ ਵਿੱਚ ਸਾਨੂੰ ਉਸ ਦੀ ਮਹਾਨ ਕਿਰਪਾ ਦੇ ਅਨੁਸਾਰ, ਉਸ ਦੇ ਲਹੂ ਦੁਆਰਾ ਮੁਕਤੀ, ਅਤੇ ਪਾਪਾਂ ਦੀ ਮਾਫ਼ੀ ਮਿਲਦੀ ਹੈ।