ਅਫ਼ਸੀਆਂ 1

ਉਸ ਦੀ ਮਹਾਨ ਕਿਰਪਾ ਦੀ ਉਸਤਤ ਹੋਵੇ, ਜੋ ਉਸ ਨੇ ਆਪਣੇ ਪਿਆਰੇ ਪੁੱਤਰ ਵਿੱਚ ਸਾਡੇ ਉੱਤੇ ਮੁਫ਼ਤ ਵਿੱਚ ਬਖ਼ਸ਼ ਦਿੱਤੀ ਹੈ।

Ephesians 1:6 (UKJV) To the praise of the glory of his grace, wherein he has made us accepted in the beloved.

4ਕਿਉਂਕਿ ਪਰਮੇਸ਼ਵਰ ਨੇ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਨੂੰ ਚੁਣਿਆ, ਤਾਂ ਜੋ ਅਸੀਂ ਉਸ ਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਬਣੀਏ।

5ਉਸ ਨੇ ਸਾਨੂੰ ਉਸ ਦੀ ਇੱਛਾ ਦੇ ਚੰਗੇ ਉਦੇਸ਼ ਦੇ ਅਨੁਸਾਰ ਸ਼ੁਰੂ ਤੋਂ ਹੀ ਯਿਸ਼ੂ ਮਸੀਹ ਦੁਆਰਾ ਉਸ ਦੇ ਬੱਚੇ ਬਣਨ ਦੇ ਲਈ ਠਹਿਰਾਇਆ।

6ਉਸ ਦੀ ਮਹਾਨ ਕਿਰਪਾ ਦੀ ਉਸਤਤ ਹੋਵੇ, ਜੋ ਉਸ ਨੇ ਆਪਣੇ ਪਿਆਰੇ ਪੁੱਤਰ ਵਿੱਚ ਸਾਡੇ ਉੱਤੇ ਮੁਫ਼ਤ ਵਿੱਚ ਬਖ਼ਸ਼ ਦਿੱਤੀ ਹੈ।

7ਅਤੇ ਉਸ ਵਿੱਚ ਸਾਨੂੰ ਉਸ ਦੀ ਮਹਾਨ ਕਿਰਪਾ ਦੇ ਅਨੁਸਾਰ, ਉਸ ਦੇ ਲਹੂ ਦੁਆਰਾ ਮੁਕਤੀ, ਅਤੇ ਪਾਪਾਂ ਦੀ ਮਾਫ਼ੀ ਮਿਲਦੀ ਹੈ।

8ਇਹ ਕਿਰਪਾ ਉਸ ਨੇ ਆਪਣੀ ਸਾਰੀ ਬੁੱਧੀ ਅਤੇ ਜ਼ਮੀਰ ਨਾਲ ਸਾਡੇ ਉੱਤੇ ਭਰਪੂਰ ਰੂਪ ਵਿੱਚ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.