5ਉਸ ਨੇ ਸਾਨੂੰ ਉਸ ਦੀ ਇੱਛਾ ਦੇ ਚੰਗੇ ਉਦੇਸ਼ ਦੇ ਅਨੁਸਾਰ ਸ਼ੁਰੂ ਤੋਂ ਹੀ ਯਿਸ਼ੂ ਮਸੀਹ ਦੁਆਰਾ ਉਸ ਦੇ ਬੱਚੇ ਬਣਨ ਦੇ ਲਈ ਠਹਿਰਾਇਆ।
6ਉਸ ਦੀ ਮਹਾਨ ਕਿਰਪਾ ਦੀ ਉਸਤਤ ਹੋਵੇ, ਜੋ ਉਸ ਨੇ ਆਪਣੇ ਪਿਆਰੇ ਪੁੱਤਰ ਵਿੱਚ ਸਾਡੇ ਉੱਤੇ ਮੁਫ਼ਤ ਵਿੱਚ ਬਖ਼ਸ਼ ਦਿੱਤੀ ਹੈ।
7ਅਤੇ ਉਸ ਵਿੱਚ ਸਾਨੂੰ ਉਸ ਦੀ ਮਹਾਨ ਕਿਰਪਾ ਦੇ ਅਨੁਸਾਰ, ਉਸ ਦੇ ਲਹੂ ਦੁਆਰਾ ਮੁਕਤੀ, ਅਤੇ ਪਾਪਾਂ ਦੀ ਮਾਫ਼ੀ ਮਿਲਦੀ ਹੈ।
8ਇਹ ਕਿਰਪਾ ਉਸ ਨੇ ਆਪਣੀ ਸਾਰੀ ਬੁੱਧੀ ਅਤੇ ਜ਼ਮੀਰ ਨਾਲ ਸਾਡੇ ਉੱਤੇ ਭਰਪੂਰ ਰੂਪ ਵਿੱਚ ਦਿੱਤੀ ਹੈ।
9ਉਸ ਦੇ ਚੰਗੇ ਮਕਸਦ ਦੇ ਅਨੁਸਾਰ ਉਸ ਦੀ ਇੱਛਾ ਦਾ ਭੇਤ ਸਾਨੂੰ ਪ੍ਰਗਟ ਕੀਤਾ, ਜਿਸ ਨੂੰ ਉਸ ਨੇ ਮਸੀਹ ਵਿੱਚ ਸਥਾਪਿਤ ਕੀਤਾ।