9ਅਤੇ ਸਾਰਿਆਂ ਨੂੰ ਇਹ ਭੇਤ ਪ੍ਰਗਟ ਕਰ ਸਕਾਂ ਜੋ ਪਿਛਲੇ ਯੁੱਗਾਂ ਤੋਂ ਪਰਮੇਸ਼ਵਰ ਵਿੱਚ ਲੁਕਿਆ ਹੋਇਆ ਸੀ ਜਿਸ ਨੇ ਸਭ ਕੁਝ ਬਣਾਇਆ ਹੈ।
10ਤਾਂ ਜੋ ਪਰਮੇਸ਼ਵਰ ਦੇ ਕਈ ਪ੍ਰਕਾਰ ਦਾ ਗਿਆਨ ਹੁਣ ਕਲੀਸਿਆ ਦੁਆਰਾ ਸਵਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਅਧਿਕਾਰਾਂ ਉੱਤੇ ਪ੍ਰਗਟ ਕੀਤਾ ਜਾ ਸਕੇ,
11ਇਹ ਸਦੀਪਕ ਯੋਜਨਾ ਸੀ ਜੋ ਪਰਮੇਸ਼ਵਰ ਨੇ ਮਸੀਹ ਯਿਸ਼ੂ ਸਾਡੇ ਪ੍ਰਭੂ ਵਿੱਚ ਪੂਰੀ ਕੀਤੀ।
12ਮਸੀਹ ਅਤੇ ਉਸ ਵਿੱਚ ਸਾਡੀ ਨਿਹਚਾ ਕਰਕੇ ਅਸੀਂ ਸੁਤੰਤਰਤਾ ਅਤੇ ਵਿਸ਼ਵਾਸ ਨਾਲ ਪਰਮੇਸ਼ਵਰ ਦੇ ਕੋਲ ਜਾ ਸਕਦੇ ਹਾਂ।
13ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਤੁਹਾਡੇ ਦੁੱਖਾਂ ਦੇ ਕਾਰਨ ਨਿਰਾਸ਼ ਨਾ ਹੋਵੋ, ਜੋ ਤੁਹਾਡੀ ਮਹਿਮਾ ਹਨ।