ਅਫ਼ਸੀਆਂ 3

ਅਤੇ ਸਾਰਿਆਂ ਨੂੰ ਇਹ ਭੇਤ ਪ੍ਰਗਟ ਕਰ ਸਕਾਂ ਜੋ ਪਿਛਲੇ ਯੁੱਗਾਂ ਤੋਂ ਪਰਮੇਸ਼ਵਰ ਵਿੱਚ ਲੁਕਿਆ ਹੋਇਆ ਸੀ ਜਿਸ ਨੇ ਸਭ ਕੁਝ ਬਣਾਇਆ ਹੈ।

Ephesians 3:9 (UKJV) And to make all men see what is the fellowship of the mystery, which from the beginning of the world has been hid in God, who created all things by Jesus Christ:

7ਪਰਮੇਸ਼ਵਰ ਦੀ ਕਿਰਪਾ ਜੋ ਉਹ ਦੀ ਸਮਰੱਥਾ ਦੇ ਕਾਰਨ ਮੇਰੇ ਉੱਤੇ ਹੋਈ ਉਹ ਦੇ ਦਾਨ ਅਨੁਸਾਰ ਮੈਂ ਉਸ ਖੁਸ਼ਖਬਰੀ ਦਾ ਸੇਵਕ ਬਣ ਗਿਆ।

8ਹਾਲਾਂਕਿ ਮੈਂ ਸਾਰੇ ਪ੍ਰਭੂ ਦੇ ਲੋਕਾਂ ਨਾਲੋਂ ਸਭ ਤੋਂ ਛੋਟਾ ਹਾਂ, ਫਿਰ ਵੀ ਇਹ ਕਿਰਪਾ ਮੈਨੂੰ ਦਿੱਤੀ ਗਈ ਕਿ ਮੈਂ ਗ਼ੈਰ-ਯਹੂਦੀਆਂ ਨੂੰ ਮਸੀਹ ਦੇ ਬੇਅੰਤ ਖਜ਼ਾਨੇ ਦਾ ਪ੍ਰਚਾਰ ਕਰ ਸਕਾਂ,

9ਅਤੇ ਸਾਰਿਆਂ ਨੂੰ ਇਹ ਭੇਤ ਪ੍ਰਗਟ ਕਰ ਸਕਾਂ ਜੋ ਪਿਛਲੇ ਯੁੱਗਾਂ ਤੋਂ ਪਰਮੇਸ਼ਵਰ ਵਿੱਚ ਲੁਕਿਆ ਹੋਇਆ ਸੀ ਜਿਸ ਨੇ ਸਭ ਕੁਝ ਬਣਾਇਆ ਹੈ।

10ਤਾਂ ਜੋ ਪਰਮੇਸ਼ਵਰ ਦੇ ਕਈ ਪ੍ਰਕਾਰ ਦਾ ਗਿਆਨ ਹੁਣ ਕਲੀਸਿਆ ਦੁਆਰਾ ਸਵਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਅਧਿਕਾਰਾਂ ਉੱਤੇ ਪ੍ਰਗਟ ਕੀਤਾ ਜਾ ਸਕੇ,

11ਇਹ ਸਦੀਪਕ ਯੋਜਨਾ ਸੀ ਜੋ ਪਰਮੇਸ਼ਵਰ ਨੇ ਮਸੀਹ ਯਿਸ਼ੂ ਸਾਡੇ ਪ੍ਰਭੂ ਵਿੱਚ ਪੂਰੀ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.