ਅਫ਼ਸੀਆਂ 3

ਹਾਲਾਂਕਿ ਮੈਂ ਸਾਰੇ ਪ੍ਰਭੂ ਦੇ ਲੋਕਾਂ ਨਾਲੋਂ ਸਭ ਤੋਂ ਛੋਟਾ ਹਾਂ, ਫਿਰ ਵੀ ਇਹ ਕਿਰਪਾ ਮੈਨੂੰ ਦਿੱਤੀ ਗਈ ਕਿ ਮੈਂ ਗ਼ੈਰ-ਯਹੂਦੀਆਂ ਨੂੰ ਮਸੀਹ ਦੇ ਬੇਅੰਤ ਖਜ਼ਾਨੇ ਦਾ ਪ੍ਰਚਾਰ ਕਰ ਸਕਾਂ,

Ephesians 3:8 (UKJV) Unto me, who am less than the least of all saints, is this grace given, that I should preach among the Gentiles the unsearchable riches of Christ;

6ਇਹ ਭੇਤ ਇਹ ਹੈ ਕਿ ਖੁਸ਼ਖ਼ਬਰੀ ਦੁਆਰਾ ਗ਼ੈਰ-ਯਹੂਦੀ ਇਸਰਾਏਲ ਦੇ ਨਾਲ ਵਾਰਸ ਹਨ, ਇੱਕ ਸਰੀਰ ਦੇ ਅੰਗ ਹਨ, ਅਤੇ ਮਸੀਹ ਯਿਸ਼ੂ ਵਿੱਚ ਵਾਅਦੇ ਵਿੱਚ ਇਕੱਠੇ ਹਿੱਸੇਦਾਰ ਹਨ।

7ਪਰਮੇਸ਼ਵਰ ਦੀ ਕਿਰਪਾ ਜੋ ਉਹ ਦੀ ਸਮਰੱਥਾ ਦੇ ਕਾਰਨ ਮੇਰੇ ਉੱਤੇ ਹੋਈ ਉਹ ਦੇ ਦਾਨ ਅਨੁਸਾਰ ਮੈਂ ਉਸ ਖੁਸ਼ਖਬਰੀ ਦਾ ਸੇਵਕ ਬਣ ਗਿਆ।

8ਹਾਲਾਂਕਿ ਮੈਂ ਸਾਰੇ ਪ੍ਰਭੂ ਦੇ ਲੋਕਾਂ ਨਾਲੋਂ ਸਭ ਤੋਂ ਛੋਟਾ ਹਾਂ, ਫਿਰ ਵੀ ਇਹ ਕਿਰਪਾ ਮੈਨੂੰ ਦਿੱਤੀ ਗਈ ਕਿ ਮੈਂ ਗ਼ੈਰ-ਯਹੂਦੀਆਂ ਨੂੰ ਮਸੀਹ ਦੇ ਬੇਅੰਤ ਖਜ਼ਾਨੇ ਦਾ ਪ੍ਰਚਾਰ ਕਰ ਸਕਾਂ,

9ਅਤੇ ਸਾਰਿਆਂ ਨੂੰ ਇਹ ਭੇਤ ਪ੍ਰਗਟ ਕਰ ਸਕਾਂ ਜੋ ਪਿਛਲੇ ਯੁੱਗਾਂ ਤੋਂ ਪਰਮੇਸ਼ਵਰ ਵਿੱਚ ਲੁਕਿਆ ਹੋਇਆ ਸੀ ਜਿਸ ਨੇ ਸਭ ਕੁਝ ਬਣਾਇਆ ਹੈ।

10ਤਾਂ ਜੋ ਪਰਮੇਸ਼ਵਰ ਦੇ ਕਈ ਪ੍ਰਕਾਰ ਦਾ ਗਿਆਨ ਹੁਣ ਕਲੀਸਿਆ ਦੁਆਰਾ ਸਵਰਗੀ ਥਾਵਾਂ ਵਿੱਚ ਹਕੂਮਤਾਂ ਅਤੇ ਅਧਿਕਾਰਾਂ ਉੱਤੇ ਪ੍ਰਗਟ ਕੀਤਾ ਜਾ ਸਕੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.