2“ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ,” ਜੋ ਕਿ ਇਹ ਵਾਅਦੇ ਦੇ ਨਾਲ ਪਹਿਲਾ ਹੁਕਮ ਹੈ।
3“ਤਾਂ ਜੋ ਤੇਰਾ ਭਲਾ ਹੋਵੇ ਅਤੇ ਤੁਸੀਂ ਧਰਤੀ ਉੱਤੇ ਲੰਮੀ ਉਮਰ ਦਾ ਆਨੰਦ ਮਾਣ ਸਕੋ।”
4ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ; ਸਗੋਂ, ਪ੍ਰਭੂ ਦੀ ਸਿੱਖਿਆ ਅਤੇ ਮੱਤ ਦੇ ਕੇ ਉਹਨਾਂ ਦੀ ਪਾਲਨਾ ਕਰੋ।
5ਹੇ ਨੌਕਰੋ, ਤੁਸੀਂ ਉਹਨਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਡਰ ਨਾਲ ਅਤੇ ਦਿਲ ਦੀ ਇਮਾਨਦਾਰੀ ਨਾਲ ਪਾਲਣਾ ਕਰੋ, ਜਿਵੇਂ ਤੁਸੀਂ ਮਸੀਹ ਦੀ।
6ਇਹ ਸਭ ਕੁਝ ਸਿਰਫ ਦਿਖਾਵੇ ਲਈ ਅਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਨਹੀਂ, ਪਰ ਮਸੀਹ ਦੇ ਸੇਵਕ ਹੋਣ ਦੇ ਨਾਤੇ, ਦਿਲੋਂ ਪਰਮੇਸ਼ਵਰ ਦੀ ਇੱਛਾ ਪੂਰੀ ਕਰਨੀ ਹੈ।