ਅਫ਼ਸੀਆਂ 6

ਤੁਸੀਂ ਪੂਰੇ ਦਿਲ ਨਾਲ ਸੇਵਾ ਕਰੋ, ਜਿਵੇਂ ਕਿ ਤੁਸੀਂ ਲੋਕਾਂ ਦੀ ਨਹੀਂ, ਪ੍ਰਭੂ ਦੀ ਸੇਵਾ ਕਰ ਰਹੇ ਹੋ,

Ephesians 6:7 (UKJV) With good will doing service, as to the Lord, and not to men:

5ਹੇ ਨੌਕਰੋ, ਤੁਸੀਂ ਉਹਨਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਡਰ ਨਾਲ ਅਤੇ ਦਿਲ ਦੀ ਇਮਾਨਦਾਰੀ ਨਾਲ ਪਾਲਣਾ ਕਰੋ, ਜਿਵੇਂ ਤੁਸੀਂ ਮਸੀਹ ਦੀ।

6ਇਹ ਸਭ ਕੁਝ ਸਿਰਫ ਦਿਖਾਵੇ ਲਈ ਅਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਨਹੀਂ, ਪਰ ਮਸੀਹ ਦੇ ਸੇਵਕ ਹੋਣ ਦੇ ਨਾਤੇ, ਦਿਲੋਂ ਪਰਮੇਸ਼ਵਰ ਦੀ ਇੱਛਾ ਪੂਰੀ ਕਰਨੀ ਹੈ।

7ਤੁਸੀਂ ਪੂਰੇ ਦਿਲ ਨਾਲ ਸੇਵਾ ਕਰੋ, ਜਿਵੇਂ ਕਿ ਤੁਸੀਂ ਲੋਕਾਂ ਦੀ ਨਹੀਂ, ਪ੍ਰਭੂ ਦੀ ਸੇਵਾ ਕਰ ਰਹੇ ਹੋ,

8ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰਭੂ ਹਰ ਇੱਕ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਦਾ ਇਨਾਮ ਦੇਵੇਗਾ, ਚਾਹੇ ਉਹ ਗੁਲਾਮ ਹੋਣ ਜਾਂ ਅਜ਼ਾਦ।

9ਅਤੇ ਹੇ ਮਾਲਕੋ, ਆਪਣੇ ਨੌਕਰਾਂ ਨਾਲ ਉਸੇ ਤਰ੍ਹਾਂ ਵਿਵਹਾਰ ਕਰੋ। ਉਨ੍ਹਾਂ ਨੂੰ ਧਮਕੀ ਨਾ ਦਿਓ, ਕਿਉਂਕਿ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਮਾਲਕ ਅਤੇ ਤੁਹਾਡਾ ਦੋਵਾਂ ਦਾ ਮਾਲਕ ਜੋ ਸਵਰਗ ਵਿੱਚ ਹੈ ਅਤੇ ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.