ਅਫ਼ਸੀਆਂ 6

ਅਤੇ ਹੇ ਮਾਲਕੋ, ਆਪਣੇ ਨੌਕਰਾਂ ਨਾਲ ਉਸੇ ਤਰ੍ਹਾਂ ਵਿਵਹਾਰ ਕਰੋ। ਉਨ੍ਹਾਂ ਨੂੰ ਧਮਕੀ ਨਾ ਦਿਓ, ਕਿਉਂਕਿ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਮਾਲਕ ਅਤੇ ਤੁਹਾਡਾ ਦੋਵਾਂ ਦਾ ਮਾਲਕ ਜੋ ਸਵਰਗ ਵਿੱਚ ਹੈ ਅਤੇ ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ।

Ephesians 6:9 (UKJV) And, all of you masters, do the same things unto them, forbearing threatening: knowing that your Master also is in heaven; neither is there respect of persons with him.

7ਤੁਸੀਂ ਪੂਰੇ ਦਿਲ ਨਾਲ ਸੇਵਾ ਕਰੋ, ਜਿਵੇਂ ਕਿ ਤੁਸੀਂ ਲੋਕਾਂ ਦੀ ਨਹੀਂ, ਪ੍ਰਭੂ ਦੀ ਸੇਵਾ ਕਰ ਰਹੇ ਹੋ,

8ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰਭੂ ਹਰ ਇੱਕ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਦਾ ਇਨਾਮ ਦੇਵੇਗਾ, ਚਾਹੇ ਉਹ ਗੁਲਾਮ ਹੋਣ ਜਾਂ ਅਜ਼ਾਦ।

9ਅਤੇ ਹੇ ਮਾਲਕੋ, ਆਪਣੇ ਨੌਕਰਾਂ ਨਾਲ ਉਸੇ ਤਰ੍ਹਾਂ ਵਿਵਹਾਰ ਕਰੋ। ਉਨ੍ਹਾਂ ਨੂੰ ਧਮਕੀ ਨਾ ਦਿਓ, ਕਿਉਂਕਿ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਮਾਲਕ ਅਤੇ ਤੁਹਾਡਾ ਦੋਵਾਂ ਦਾ ਮਾਲਕ ਜੋ ਸਵਰਗ ਵਿੱਚ ਹੈ ਅਤੇ ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ।

10ਇਸ ਲਈ ਪ੍ਰਭੂ ਅਤੇ ਉਸ ਦੀ ਮਹਾਨ ਸ਼ਕਤੀ ਵਿੱਚ ਮਜ਼ਬੂਤ ਬਣੋ।

11ਪਰਮੇਸ਼ਵਰ ਦੇ ਸਾਰੇ ਸ਼ਸਤ੍ਰ ਬਸਤਰ ਪਹਿਨ ਲਵੋ ਤਾਂ ਜੋ ਤੁਸੀਂ ਦੁਸ਼ਟ ਦੀਆਂ ਸਾਰੀਆਂ ਚਾਲਾਂ ਦੇ ਵਿਰੁੱਧ ਦ੍ਰਿੜ ਹੋ ਸਕੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.