ਏਸਤੇਰ 1

ਰਾਜੇ ਨੇ ਇਹ ਹੁਕਮ ਦਿੱਤਾ ਕਿ ਰਾਣੀ ਵਸ਼ਤੀ ਨੂੰ ਆਪਣਾ ਸ਼ਾਹੀ ਮੁਕਟ ਪਹਿਨਾ ਕੇ ਉਸ ਦੇ ਅੱਗੇ ਲਿਆਇਆ ਜਾਵੇ, ਤਾਂ ਜੋ ਉਹ ਲੋਕਾਂ ਅਤੇ ਪਤਵੰਤਿਆਂ ਨੂੰ ਆਪਣੀ ਸੁੰਦਰਤਾ ਵਿਖਾਵੇ ਕਿਉਂ ਜੋ ਉਹ ਵੇਖਣ ਵਿੱਚ ਪਿਆਰੀ ਸੀ।

Esther 1:11 (UKJV) To bring Vashti the queen before the king with the crown royal, to show the people and the princes her beauty: for she was fair to look on.

9ਰਾਣੀ ਵਸ਼ਤੀ ਨੇ ਵੀ ਰਾਜਾ ਅਹਸ਼ਵੇਰੋਸ਼ ਦੇ ਸ਼ਾਹੀ ਮਹਿਲ ਵਿੱਚ ਔਰਤਾਂ ਲਈ ਦਾਅਵਤ ਦਿੱਤੀ।

10ਸੱਤਵੇਂ ਦਿਨ, ਜਦੋਂ ਰਾਜਾ ਅਹਸ਼ਵੇਰੋਸ਼ ਦਾਖ਼ਰਸ ਵਿੱਚ ਸੀ ਤਾਂ ਉਸਨੇ ਸੱਤ ਖੁਸਰਿਆਂ ਨੂੰ ਹੁਕਮ ਦਿੱਤਾ ਜੋ ਉਸਦੀ ਸੇਵਾ ਕਰਦੇ ਸਨ, ਮੇਹੂਮਾਨ, ਬਿਜ਼ਥਾ, ਹਰਬੋਨਾ, ਬਿਗਥਾ, ਅਬਗਥਾ, ਜ਼ਥਾਰ ਅਤੇ ਕਾਰਕਸ।

11ਰਾਜੇ ਨੇ ਇਹ ਹੁਕਮ ਦਿੱਤਾ ਕਿ ਰਾਣੀ ਵਸ਼ਤੀ ਨੂੰ ਆਪਣਾ ਸ਼ਾਹੀ ਮੁਕਟ ਪਹਿਨਾ ਕੇ ਉਸ ਦੇ ਅੱਗੇ ਲਿਆਇਆ ਜਾਵੇ, ਤਾਂ ਜੋ ਉਹ ਲੋਕਾਂ ਅਤੇ ਪਤਵੰਤਿਆਂ ਨੂੰ ਆਪਣੀ ਸੁੰਦਰਤਾ ਵਿਖਾਵੇ ਕਿਉਂ ਜੋ ਉਹ ਵੇਖਣ ਵਿੱਚ ਪਿਆਰੀ ਸੀ।

12ਪਰ ਜਦੋਂ ਸੇਵਕਾਂ ਨੇ ਰਾਜੇ ਦਾ ਹੁਕਮ ਸੁਣਾਇਆ ਤਾਂ ਰਾਣੀ ਵਸ਼ਤੀ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਤਦ ਰਾਜਾ ਕ੍ਰੋਧ ਨਾਲ ਭੜਕ ਉੱਠਿਆ।

13ਕਿਉਂਕਿ ਰਾਜੇ ਦਾ ਕਾਨੂੰਨ ਅਤੇ ਨਿਆਂ ਦੇ ਮਾਮਲਿਆਂ ਵਿੱਚ ਬੁੱਧਵਾਨਾਂ ਦੀ ਸਲਾਹ ਲੈਣ ਦਾ ਰਿਵਾਜ ਸੀ, ਇਸ ਲਈ ਉਸ ਨੇ ਉਹਨਾਂ ਬੁੱਧੀਮਾਨਾਂ ਨਾਲ ਗੱਲ ਕੀਤੀ ਜੋ ਸਮੇਂ ਨੂੰ ਸਮਝਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.