ਏਸਤੇਰ 1

ਤਦ ਉਸ ਨੇ ਆਪਣੇ ਰਾਜ ਦੇ ਤੀਸਰੇ ਸਾਲ ਵਿੱਚ ਆਪਣਿਆਂ ਸਾਰਿਆਂ ਹਾਕਮਾਂ ਅਤੇ ਅਧਿਕਾਰੀਆਂ ਦੀ ਦਾਵਤ ਕੀਤੀ। ਫ਼ਾਰਸ ਅਤੇ ਮਾਦਈ ਦੇ ਸੈਨਾਪਤੀ ਅਤੇ ਸੂਬਿਆਂ ਦੇ ਪ੍ਰਧਾਨ ਅਤੇ ਹਾਕਮ ਵੀ ਉੱਥੇ ਹਾਜ਼ਰ ਸਨ।

Esther 1:3 (UKJV) In the third year of his reign, he made a feast unto all his princes and his servants; the power of Persia and Media, the nobles and princes of the provinces, being before him:

1ਇਹ ਅਹਸ਼ਵੇਰੋਸ਼ ਦੇ ਸਮੇਂ ਵਿੱਚ ਹੋਇਆ ਸੀ, ਇੱਕ ਅਹਸ਼ਵੇਰੋਸ਼ ਜਿਸ ਨੇ ਭਾਰਤ ਤੋਂ ਲੈ ਕੇ ਕੂਸ਼ ਤੱਕ ਇੱਕ ਸੌ ਸਤਾਈ ਪ੍ਰਾਂਤਾਂ ਉੱਤੇ ਰਾਜ ਕੀਤਾ ਸੀ:

2ਉਸ ਸਮੇਂ ਰਾਜਾ ਅਹਸ਼ਵੇਰੋਸ਼ ਗੜ੍ਹ ਵਿੱਚ ਆਪਣੀ ਸ਼ਾਹੀ ਗੱਦੀ ਤੋਂ ਰਾਜ ਕਰਦਾ ਸੀ।

3ਤਦ ਉਸ ਨੇ ਆਪਣੇ ਰਾਜ ਦੇ ਤੀਸਰੇ ਸਾਲ ਵਿੱਚ ਆਪਣਿਆਂ ਸਾਰਿਆਂ ਹਾਕਮਾਂ ਅਤੇ ਅਧਿਕਾਰੀਆਂ ਦੀ ਦਾਵਤ ਕੀਤੀ। ਫ਼ਾਰਸ ਅਤੇ ਮਾਦਈ ਦੇ ਸੈਨਾਪਤੀ ਅਤੇ ਸੂਬਿਆਂ ਦੇ ਪ੍ਰਧਾਨ ਅਤੇ ਹਾਕਮ ਵੀ ਉੱਥੇ ਹਾਜ਼ਰ ਸਨ।

4ਪੂਰੇ ਇੱਕ ਸੌ ਅੱਸੀ ਦਿਨਾਂ ਤੱਕ ਉਸਨੇ ਆਪਣੇ ਰਾਜ ਦੀ ਵਿਸ਼ਾਲ ਦੌਲਤ ਅਤੇ ਆਪਣੀ ਮਹਿਮਾ ਦੀ ਸ਼ਾਨ ਅਤੇ ਮਹਿਮਾ ਪ੍ਰਦਰਸ਼ਿਤ ਕੀਤੀ।

5ਜਦ ਇਹ ਦਿਨ ਬੀਤ ਗਏ, ਤਾਂ ਰਾਜੇ ਨੇ ਭਾਵੇਂ ਵੱਡਾ ਭਾਵੇਂ ਛੋਟਾ ਅਰਥਾਤ ਉਨ੍ਹਾਂ ਸਾਰਿਆਂ ਲੋਕਾਂ ਦੀ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਇਕੱਠੇ ਹੋਏ ਸਨ, ਸੱਤ ਦਿਨ ਤੱਕ ਸ਼ਾਹੀ ਬਾਗ਼ ਦੇ ਵਿਹੜੇ ਵਿੱਚ ਦਾਵਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.