10ਤਾਂ ਰਾਜੇ ਨੇ ਆਪਣੀ ਉਂਗਲ ਵਿੱਚੋਂ ਆਪਣੀ ਦਸਤਕਾਰੀ ਵਾਲੀ ਅੰਗੂਠੀ ਲੈ ਕੇ ਯਹੂਦੀਆਂ ਦੇ ਦੁਸ਼ਮਣ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਦਿੱਤੀ।
11ਰਾਜੇ ਨੇ ਹਾਮਾਨ ਨੂੰ ਕਿਹਾ, “ਪੈਸੇ ਆਪਣੇ ਕੋਲ ਰੱਖ ਅਤੇ ਲੋਕਾਂ ਨਾਲ ਜਿਵੇਂ ਤੂੰ ਚਾਹੇ ਕਰ।”
12ਇਸ ਤਰ੍ਹਾਂ ਉਸੇ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ, ਅਤੇ ਹਾਮਾਨ ਦੇ ਹੁਕਮ ਅਨੁਸਾਰ ਰਾਜਾ ਦੇ ਸਾਰੇ ਅਧਿਕਾਰੀਆਂ ਅਤੇ ਸਾਰੇ ਸੂਬਿਆਂ ਦੇ ਪ੍ਰਧਾਨਾਂ ਅਤੇ ਜਾਤੀ-ਜਾਤੀ ਦੇ ਲੋਕਾਂ ਦੇ ਹਾਕਮਾਂ ਦੇ ਲਈ ਹਰੇਕ ਸੂਬੇ ਦੀ ਲਿਖਤ ਅਤੇ ਹਰੇਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਰਾਜਾ ਅਹਸ਼ਵੇਰੋਸ਼ ਦੇ ਨਾਮ ਤੇ ਹੁਕਮਨਾਮੇ ਲਿਖੇ ਗਏ ਅਤੇ ਉਨ੍ਹਾਂ ਦੇ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾਈ ਗਈ।
13ਰਾਜੇ ਦੇ ਸਾਰੇ ਪ੍ਰਾਂਤਾਂ ਵਿੱਚ ਸੰਦੇਸ਼ਵਾਹਕਾਂ ਦੁਆਰਾ ਸਾਰੇ ਯਹੂਦੀਆਂ ਦੇ ਨੌਜਵਾਨਾਂ, ਬੁੱਢਿਆਂ, ਔਰਤਾਂ ਅਤੇ ਬੱਚਿਆਂ ਨੂੰ ਇੱਕ ਹੀ ਦਿਨ, ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ, ਸਾਰੇ ਯਹੂਦੀਆਂ ਨੂੰ ਮਾਰਨ ਅਤੇ ਨਾਸ਼ ਕਰਨ ਦੇ ਹੁਕਮਨਾਮੇ ਨਾਲ ਭੇਜਿਆ ਗਿਆ। ਉਹ ਦਿਨ ਆਦਰ ਮਹੀਨੇ ਦੇ ਜੋ ਕਿ ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਦੇ ਦਿਨ ਤੇ ਆਇਆ, ਅਤੇ ਇਸ ਦਿਨ ਨੂੰ ਇਹ ਹੁਕਮ ਹੋਇਆ ਕਿ ਯਹੂਦੀਆਂ ਦਾ ਸਭ ਕੁਝ ਧਨ-ਮਾਲ ਲੁੱਟ ਲਿਆ ਜਾਵੇ।
14ਹੁਕਮਨਾਮੇ ਦੀ ਇੱਕ ਨਕਲ ਹਰ ਸੂਬੇ ਵਿੱਚ ਕਾਨੂੰਨ ਵਜੋਂ ਜਾਰੀ ਕੀਤੀ ਜਾਣੀ ਸੀ ਅਤੇ ਹਰ ਕੌਮ ਦੇ ਲੋਕਾਂ ਨੂੰ ਦੱਸੀ ਜਾਣੀ ਸੀ ਤਾਂ ਜੋ ਉਹ ਉਸ ਦਿਨ ਲਈ ਤਿਆਰ ਰਹਿਣ।