ਏਸਤੇਰ 3

ਰਾਜਾ ਅਹਸ਼ਵੇਰੋਸ਼ ਦੇ ਬਾਰ੍ਹਵੇਂ ਸਾਲ ਦੇ ਪਹਿਲੇ ਮਹੀਨੇ ਨੀਸਾਨ ਵਿੱਚ ਹਾਮਾਨ ਨੇ ਇੱਕ ਖਾਸ ਦਿਨ ਅਤੇ ਮਹੀਨੇ ਦੀ ਚੋਣ ਕਰਨ ਦੇ ਉਦੇਸ਼ ਨਾਲ ਆਪਣੀ ਹਾਜ਼ਰੀ ਵਿੱਚ ਪਰਚੀਆਂ ਪਾਈਆਂ ਗਈਆਂ ਫਿਰ ਬਾਰ੍ਹਵਾਂ ਮਹੀਨਾ ਚੁਣਿਆ ਗਿਆ ਸੀ, ਜੋ ਕਿ ਅਦਾਰ ਦਾ ਮਹੀਨਾ ਸੀ। (ਉਨ੍ਹਾਂ ਦਿਨਾਂ ਵਿੱਚ, ਗੁਣੇ ਪੁਰ ਕਹਿਲਾਉਂਦੇ ਸਨ।)

Esther 3:7 (UKJV) In the first month, that is, the month Nisan, in the twelfth year of king Ahasuerus, they cast Pur, that is, the lot, before Haman from day to day, and from month to month, to the twelfth month, that is, the month Adar.

5ਜਦੋਂ ਹਾਮਾਨ ਨੇ ਵੇਖਿਆ ਕਿ ਮਾਰਦਕਈ ਨਾ ਤਾਂ ਗੋਡੇ ਟੇਕਦਾ ਹੈ ਅਤੇ ਨਾ ਹੀ ਉਸ ਦਾ ਆਦਰ ਕਰਦਾ ਹੈ ਤਾਂ ਉਹ ਗੁੱਸੇ ਵਿੱਚ ਆ ਗਿਆ।

6ਫਿਰ ਵੀ ਇਹ ਜਾਣ ਕੇ ਕਿ ਮਾਰਦਕਈ ਕਿਹੜੀ ਜਾਤੀ ਦਾ ਹੈ, ਉਸ ਨੇ ਸਿਰਫ ਮਾਰਦਕਈ ਨੂੰ ਮਾਰਨ ਦੇ ਵਿਚਾਰ ਨੂੰ ਹੀ ਨਹੀਂ ਕੀਤਾ ਸਗੋਂ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਦੇ ਰਾਜ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਅਰਥਾਤ ਮਾਰਦਕਈ ਦੇ ਸਾਰੇ ਲੋਕਾਂ ਨੂੰ ਨਾਸ ਕਰਨ ਦੀ ਯੋਜਨਾ ਬਣਾਈ।

7ਰਾਜਾ ਅਹਸ਼ਵੇਰੋਸ਼ ਦੇ ਬਾਰ੍ਹਵੇਂ ਸਾਲ ਦੇ ਪਹਿਲੇ ਮਹੀਨੇ ਨੀਸਾਨ ਵਿੱਚ ਹਾਮਾਨ ਨੇ ਇੱਕ ਖਾਸ ਦਿਨ ਅਤੇ ਮਹੀਨੇ ਦੀ ਚੋਣ ਕਰਨ ਦੇ ਉਦੇਸ਼ ਨਾਲ ਆਪਣੀ ਹਾਜ਼ਰੀ ਵਿੱਚ ਪਰਚੀਆਂ ਪਾਈਆਂ ਗਈਆਂ ਫਿਰ ਬਾਰ੍ਹਵਾਂ ਮਹੀਨਾ ਚੁਣਿਆ ਗਿਆ ਸੀ, ਜੋ ਕਿ ਅਦਾਰ ਦਾ ਮਹੀਨਾ ਸੀ। (ਉਨ੍ਹਾਂ ਦਿਨਾਂ ਵਿੱਚ, ਗੁਣੇ ਪੁਰ ਕਹਿਲਾਉਂਦੇ ਸਨ।)

8ਤਦ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ, “ਤੇਰੇ ਰਾਜ ਦੇ ਸਾਰੇ ਸੂਬਿਆਂ ਵਿੱਚ ਲੋਕਾਂ ਵਿੱਚ ਕੁਝ ਲੋਕ ਖਿੰਡੇ ਹੋਏ ਹਨ ਜੋ ਆਪਣੇ ਆਪ ਨੂੰ ਅਲੱਗ ਰੱਖਦੇ ਹਨ। ਉਹਨਾਂ ਦੇ ਰੀਤੀ-ਰਿਵਾਜ ਹੋਰ ਸਾਰੇ ਲੋਕਾਂ ਨਾਲੋਂ ਵੱਖਰੇ ਹਨ, ਅਤੇ ਉਹ ਰਾਜੇ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ; ਉਹਨਾਂ ਨੂੰ ਬਰਦਾਸ਼ਤ ਕਰਨਾ ਰਾਜੇ ਦੇ ਹਿੱਤ ਵਿੱਚ ਨਹੀਂ ਹੈ।

9ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਉਹਨਾਂ ਨੂੰ ਨਾਸ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ ਅਤੇ ਮੈਂ ਸ਼ਾਹੀ ਖ਼ਜ਼ਾਨੇ ਲਈ ਰਾਜੇ ਦੇ ਪ੍ਰਬੰਧਕਾਂ ਨੂੰ ਤਿੰਨ ਲੱਖ ਚਾਲੀ ਹਜ਼ਾਰ ਕਿਲੋਗ੍ਰਾਮ ਤੋੜੇ ਚਾਂਦੀ ਦਿਆਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.