ਏਸਤੇਰ 3

ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਉਹਨਾਂ ਨੂੰ ਨਾਸ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ ਅਤੇ ਮੈਂ ਸ਼ਾਹੀ ਖ਼ਜ਼ਾਨੇ ਲਈ ਰਾਜੇ ਦੇ ਪ੍ਰਬੰਧਕਾਂ ਨੂੰ ਤਿੰਨ ਲੱਖ ਚਾਲੀ ਹਜ਼ਾਰ ਕਿਲੋਗ੍ਰਾਮ ਤੋੜੇ ਚਾਂਦੀ ਦਿਆਂਗਾ।”

Esther 3:9 (UKJV) If it please the king, let it be written that they may be destroyed: and I will pay ten thousand talents of silver to the hands of those that have the charge of the business, to bring it into the king's treasuries.

7ਰਾਜਾ ਅਹਸ਼ਵੇਰੋਸ਼ ਦੇ ਬਾਰ੍ਹਵੇਂ ਸਾਲ ਦੇ ਪਹਿਲੇ ਮਹੀਨੇ ਨੀਸਾਨ ਵਿੱਚ ਹਾਮਾਨ ਨੇ ਇੱਕ ਖਾਸ ਦਿਨ ਅਤੇ ਮਹੀਨੇ ਦੀ ਚੋਣ ਕਰਨ ਦੇ ਉਦੇਸ਼ ਨਾਲ ਆਪਣੀ ਹਾਜ਼ਰੀ ਵਿੱਚ ਪਰਚੀਆਂ ਪਾਈਆਂ ਗਈਆਂ ਫਿਰ ਬਾਰ੍ਹਵਾਂ ਮਹੀਨਾ ਚੁਣਿਆ ਗਿਆ ਸੀ, ਜੋ ਕਿ ਅਦਾਰ ਦਾ ਮਹੀਨਾ ਸੀ। (ਉਨ੍ਹਾਂ ਦਿਨਾਂ ਵਿੱਚ, ਗੁਣੇ ਪੁਰ ਕਹਿਲਾਉਂਦੇ ਸਨ।)

8ਤਦ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ, “ਤੇਰੇ ਰਾਜ ਦੇ ਸਾਰੇ ਸੂਬਿਆਂ ਵਿੱਚ ਲੋਕਾਂ ਵਿੱਚ ਕੁਝ ਲੋਕ ਖਿੰਡੇ ਹੋਏ ਹਨ ਜੋ ਆਪਣੇ ਆਪ ਨੂੰ ਅਲੱਗ ਰੱਖਦੇ ਹਨ। ਉਹਨਾਂ ਦੇ ਰੀਤੀ-ਰਿਵਾਜ ਹੋਰ ਸਾਰੇ ਲੋਕਾਂ ਨਾਲੋਂ ਵੱਖਰੇ ਹਨ, ਅਤੇ ਉਹ ਰਾਜੇ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ; ਉਹਨਾਂ ਨੂੰ ਬਰਦਾਸ਼ਤ ਕਰਨਾ ਰਾਜੇ ਦੇ ਹਿੱਤ ਵਿੱਚ ਨਹੀਂ ਹੈ।

9ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਉਹਨਾਂ ਨੂੰ ਨਾਸ ਕਰਨ ਦਾ ਹੁਕਮ ਜਾਰੀ ਕੀਤਾ ਜਾਵੇ ਅਤੇ ਮੈਂ ਸ਼ਾਹੀ ਖ਼ਜ਼ਾਨੇ ਲਈ ਰਾਜੇ ਦੇ ਪ੍ਰਬੰਧਕਾਂ ਨੂੰ ਤਿੰਨ ਲੱਖ ਚਾਲੀ ਹਜ਼ਾਰ ਕਿਲੋਗ੍ਰਾਮ ਤੋੜੇ ਚਾਂਦੀ ਦਿਆਂਗਾ।”

10ਤਾਂ ਰਾਜੇ ਨੇ ਆਪਣੀ ਉਂਗਲ ਵਿੱਚੋਂ ਆਪਣੀ ਦਸਤਕਾਰੀ ਵਾਲੀ ਅੰਗੂਠੀ ਲੈ ਕੇ ਯਹੂਦੀਆਂ ਦੇ ਦੁਸ਼ਮਣ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਦਿੱਤੀ।

11ਰਾਜੇ ਨੇ ਹਾਮਾਨ ਨੂੰ ਕਿਹਾ, “ਪੈਸੇ ਆਪਣੇ ਕੋਲ ਰੱਖ ਅਤੇ ਲੋਕਾਂ ਨਾਲ ਜਿਵੇਂ ਤੂੰ ਚਾਹੇ ਕਰ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.