1ਤੀਜੇ ਦਿਨ ਏਸਤੇਰ ਆਪਣੇ ਸ਼ਾਹੀ ਬਸਤਰ ਪਾ ਕੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ, ਰਾਜੇ ਦੇ ਹਾਲ ਦੇ ਸਾਹਮਣੇ ਖੜ੍ਹੀ ਹੋਈ। ਰਾਜਾ ਪ੍ਰਵੇਸ਼ ਦੁਆਰ ਵੱਲ ਮੂੰਹ ਕਰਕੇ ਹਾਲ ਵਿੱਚ ਆਪਣੇ ਸ਼ਾਹੀ ਸਿੰਘਾਸਣ ਉੱਤੇ ਬੈਠਾ ਸੀ।
2ਜਦੋਂ ਉਸ ਨੇ ਰਾਣੀ ਏਸਤੇਰ ਨੂੰ ਦਰਬਾਰ ਵਿੱਚ ਖੜ੍ਹੀ ਵੇਖਿਆ ਤਾਂ ਉਹ ਉਸ ਤੋਂ ਪ੍ਰਸੰਨ ਹੋਇਆ ਅਤੇ ਸੋਨੇ ਦਾ ਰਾਜਦੰਡ ਜਿਹੜਾ ਉਸਦੇ ਹੱਥ ਵਿੱਚ ਸੀ ਏਸਤੇਰ ਵੱਲ ਵਾਧਿਆ। ਇਸ ਲਈ ਏਸਤੇਰ ਨੇ ਨੇੜੇ ਆ ਕੇ ਰਾਜਦੰਡ ਦੀ ਨੋਕ ਨੂੰ ਛੂਹਿਆ।
3ਤਦ ਰਾਜੇ ਨੇ ਪੁੱਛਿਆ, “ਰਾਣੀ ਏਸਤੇਰ, ਕੀ ਹੋਇਆ? ਤੇਰੀ ਕੀ ਮੰਗ ਹੈ? ਜੇ ਤੂੰ ਮੇਰੇ ਤੋਂ ਅੱਧਾ ਰਾਜ ਵੀ ਮੰਗੇ, ਤਾਂ ਉਹ ਵੀ ਮੈਂ ਤੁਹਾਨੂੰ ਦੇ ਦੇਵਾਂਗਾ।”