ਏਸਤੇਰ 5

ਜਦੋਂ ਉਸ ਨੇ ਰਾਣੀ ਏਸਤੇਰ ਨੂੰ ਦਰਬਾਰ ਵਿੱਚ ਖੜ੍ਹੀ ਵੇਖਿਆ ਤਾਂ ਉਹ ਉਸ ਤੋਂ ਪ੍ਰਸੰਨ ਹੋਇਆ ਅਤੇ ਸੋਨੇ ਦਾ ਰਾਜਦੰਡ ਜਿਹੜਾ ਉਸਦੇ ਹੱਥ ਵਿੱਚ ਸੀ ਏਸਤੇਰ ਵੱਲ ਵਾਧਿਆ। ਇਸ ਲਈ ਏਸਤੇਰ ਨੇ ਨੇੜੇ ਆ ਕੇ ਰਾਜਦੰਡ ਦੀ ਨੋਕ ਨੂੰ ਛੂਹਿਆ।

Esther 5:2 (UKJV) And it was so, when the king saw Esther the queen standing in the court, that she obtained favour in his sight: and the king held out to Esther the golden sceptre that was in his hand. So Esther drew near, and touched the top of the sceptre.

1ਤੀਜੇ ਦਿਨ ਏਸਤੇਰ ਆਪਣੇ ਸ਼ਾਹੀ ਬਸਤਰ ਪਾ ਕੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ, ਰਾਜੇ ਦੇ ਹਾਲ ਦੇ ਸਾਹਮਣੇ ਖੜ੍ਹੀ ਹੋਈ। ਰਾਜਾ ਪ੍ਰਵੇਸ਼ ਦੁਆਰ ਵੱਲ ਮੂੰਹ ਕਰਕੇ ਹਾਲ ਵਿੱਚ ਆਪਣੇ ਸ਼ਾਹੀ ਸਿੰਘਾਸਣ ਉੱਤੇ ਬੈਠਾ ਸੀ।

2ਜਦੋਂ ਉਸ ਨੇ ਰਾਣੀ ਏਸਤੇਰ ਨੂੰ ਦਰਬਾਰ ਵਿੱਚ ਖੜ੍ਹੀ ਵੇਖਿਆ ਤਾਂ ਉਹ ਉਸ ਤੋਂ ਪ੍ਰਸੰਨ ਹੋਇਆ ਅਤੇ ਸੋਨੇ ਦਾ ਰਾਜਦੰਡ ਜਿਹੜਾ ਉਸਦੇ ਹੱਥ ਵਿੱਚ ਸੀ ਏਸਤੇਰ ਵੱਲ ਵਾਧਿਆ। ਇਸ ਲਈ ਏਸਤੇਰ ਨੇ ਨੇੜੇ ਆ ਕੇ ਰਾਜਦੰਡ ਦੀ ਨੋਕ ਨੂੰ ਛੂਹਿਆ।

3ਤਦ ਰਾਜੇ ਨੇ ਪੁੱਛਿਆ, “ਰਾਣੀ ਏਸਤੇਰ, ਕੀ ਹੋਇਆ? ਤੇਰੀ ਕੀ ਮੰਗ ਹੈ? ਜੇ ਤੂੰ ਮੇਰੇ ਤੋਂ ਅੱਧਾ ਰਾਜ ਵੀ ਮੰਗੇ, ਤਾਂ ਉਹ ਵੀ ਮੈਂ ਤੁਹਾਨੂੰ ਦੇ ਦੇਵਾਂਗਾ।”

4ਏਸਤੇਰ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ, ਤਾਂ ਅੱਜ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਉਣ ਜਿਹੜਾ ਮੈਂ ਰਾਜਾ ਦੇ ਲਈ ਤਿਆਰ ਕੀਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.