ਏਸਤੇਰ 5

ਏਸਤੇਰ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ, ਤਾਂ ਅੱਜ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਉਣ ਜਿਹੜਾ ਮੈਂ ਰਾਜਾ ਦੇ ਲਈ ਤਿਆਰ ਕੀਤਾ ਹੈ।”

Esther 5:4 (UKJV) And Esther answered, If it seem good unto the king, let the king and Haman come this day unto the banquet that I have prepared for him.

2ਜਦੋਂ ਉਸ ਨੇ ਰਾਣੀ ਏਸਤੇਰ ਨੂੰ ਦਰਬਾਰ ਵਿੱਚ ਖੜ੍ਹੀ ਵੇਖਿਆ ਤਾਂ ਉਹ ਉਸ ਤੋਂ ਪ੍ਰਸੰਨ ਹੋਇਆ ਅਤੇ ਸੋਨੇ ਦਾ ਰਾਜਦੰਡ ਜਿਹੜਾ ਉਸਦੇ ਹੱਥ ਵਿੱਚ ਸੀ ਏਸਤੇਰ ਵੱਲ ਵਾਧਿਆ। ਇਸ ਲਈ ਏਸਤੇਰ ਨੇ ਨੇੜੇ ਆ ਕੇ ਰਾਜਦੰਡ ਦੀ ਨੋਕ ਨੂੰ ਛੂਹਿਆ।

3ਤਦ ਰਾਜੇ ਨੇ ਪੁੱਛਿਆ, “ਰਾਣੀ ਏਸਤੇਰ, ਕੀ ਹੋਇਆ? ਤੇਰੀ ਕੀ ਮੰਗ ਹੈ? ਜੇ ਤੂੰ ਮੇਰੇ ਤੋਂ ਅੱਧਾ ਰਾਜ ਵੀ ਮੰਗੇ, ਤਾਂ ਉਹ ਵੀ ਮੈਂ ਤੁਹਾਨੂੰ ਦੇ ਦੇਵਾਂਗਾ।”

4ਏਸਤੇਰ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ, ਤਾਂ ਅੱਜ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਉਣ ਜਿਹੜਾ ਮੈਂ ਰਾਜਾ ਦੇ ਲਈ ਤਿਆਰ ਕੀਤਾ ਹੈ।”

5ਰਾਜੇ ਨੇ ਕਿਹਾ, “ਹਾਮਾਨ ਨੂੰ ਤੁਰੰਤ ਲਿਆਓ, ਤਾਂ ਜੋ ਏਸਤੇਰ ਜੋ ਕਹੇ ਅਸੀਂ ਉਹੀ ਕਰੀਏ।” ਇਸ ਲਈ ਰਾਜਾ ਅਤੇ ਹਾਮਾਨ ਏਸਤੇਰ ਦੁਆਰਾ ਤਿਆਰ ਕੀਤੀ ਗਈ ਦਾਅਵਤ ਵਿੱਚ ਗਏ।

6ਜਦੋਂ ਉਹ ਦਾਅਵਤ ਵਿੱਚ ਸ਼ਰਾਬ ਪੀਣ ਲਈ ਬੈਠ ਗਏ, ਤਾਂ ਰਾਜੇ ਨੇ ਏਸਤੇਰ ਨੂੰ ਪੁੱਛਿਆ, “ਤੇਰੀ ਕੀ ਮੰਗ ਹੈ, ਤਾਂ ਜੋ ਇਹ ਪੂਰੀ ਹੋ ਸਕੇ? ਤੇਰੀ ਕੀ ਇੱਛਾ ਹੈ? ਜੇਕਰ ਇਹ ਮੇਰੇ ਰਾਜ ਦੇ ਅੱਧੇ ਹਿੱਸੇ ਹੈ, ਤਾਂ ਇਹ ਦਿੱਤਾ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.