18ਪਰ ਸ਼ੂਸ਼ਨ ਵਿੱਚ ਯਹੂਦੀ ਤੇਰ੍ਹਵੀਂ ਅਤੇ ਚੌਧਵੀਂ ਨੂੰ ਇਕੱਠੇ ਹੋਏ ਸਨ ਅਤੇ ਫਿਰ ਪੰਦਰਵੀਂ ਤਾਰੀਖ਼ ਨੂੰ ਅਰਾਮ ਕੀਤਾ ਅਤੇ ਦਾਵਤ ਅਤੇ ਅਨੰਦ ਦਾ ਦਿਨ ਬਣਾਇਆ।
19ਇਸੇ ਕਰਕੇ ਪੇਂਡੂ ਯਹੂਦੀ ਜਿਹੜੇ ਪਿੰਡਾਂ ਵਿੱਚ ਰਹਿੰਦੇ ਹਨ, ਅਦਾਰ ਮਹੀਨੇ ਦੀ ਚੌਧਵੀਂ ਨੂੰ ਖੁਸ਼ੀ ਅਤੇ ਦਾਵਤ ਦੇ ਦਿਨ ਵਜੋਂ ਮਨਾਉਂਦੇ ਹਨ ਅਤੇ ਇੱਕ-ਦੂਜੇ ਨੂੰ ਤੋਹਫ਼ੇ ਦਿੰਦੇ ਸਨ।
20ਮਾਰਦਕਈ ਨੇ ਇਹਨਾਂ ਘਟਨਾਵਾਂ ਨੂੰ ਦਰਜ ਕੀਤਾ ਅਤੇ ਉਸਨੇ ਸਾਰੇ ਯਹੂਦੀਆਂ ਨੂੰ ਰਾਜੇ ਅਹਸ਼ਵੇਰੋਸ਼ ਦੇ ਨੇੜੇ ਅਤੇ ਦੂਰ ਦੇ ਸਾਰੇ ਸੂਬਿਆਂ ਵਿੱਚ ਚਿੱਠੀਆਂ ਭੇਜੀਆਂ,
21ਤਾਂ ਜੋ ਉਹ ਹਰ ਸਾਲ ਅਦਾਰ ਦੇ ਮਹੀਨੇ ਦਾ ਚੌਧਵਾਂ ਅਤੇ ਪੰਦਰਵਾਂ ਦਿਨ ਮਨਾਉਣ।
22ਉਹ ਸਮਾਂ ਜਦੋਂ ਯਹੂਦੀਆਂ ਨੇ ਆਪਣੇ ਵੈਰੀਆਂ ਤੋਂ ਛੁਟਕਾਰਾ ਪਾਇਆ, ਅਤੇ ਉਹ ਮਹੀਨਾ ਜਦੋਂ ਉਹਨਾਂ ਦਾ ਰੋਣ ਖੁਸ਼ੀ ਵਿੱਚ ਅਤੇ ਉਹਨਾਂ ਦਾ ਸੋਗ ਜਸ਼ਨ ਦੇ ਦਿਨ ਵਿੱਚ ਬਦਲ ਗਿਆ। ਉਸ ਨੇ ਉਨ੍ਹਾਂ ਦਿਨਾਂ ਨੂੰ ਦਾਵਤ ਅਤੇ ਅਨੰਦ ਦੇ ਦਿਨਾਂ ਵਜੋਂ ਮਨਾਉਣ ਅਤੇ ਇੱਕ-ਦੂਜੇ ਨੂੰ ਭੋਜਨ ਅਤੇ ਪਕਵਾਨਾਂ ਦਾ ਆਦਾਨ-ਪ੍ਰਦਾਨ ਕਰਦੇ ਹਨ ਅਤੇ ਗਰੀਬਾਂ ਨੂੰ ਤੋਹਫ਼ੇ ਦਿੰਦੇ ਹਨ।