17ਇਹ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਹੋਇਆ ਅਤੇ ਚੌਦ੍ਹਵੇਂ ਦਿਨ ਉਨ੍ਹਾਂ ਨੇ ਆਰਾਮ ਕੀਤਾ ਅਤੇ ਦਾਵਤ ਅਤੇ ਅਨੰਦ ਦਾ ਦਿਨ ਬਣਾਇਆ।
18ਪਰ ਸ਼ੂਸ਼ਨ ਵਿੱਚ ਯਹੂਦੀ ਤੇਰ੍ਹਵੀਂ ਅਤੇ ਚੌਧਵੀਂ ਨੂੰ ਇਕੱਠੇ ਹੋਏ ਸਨ ਅਤੇ ਫਿਰ ਪੰਦਰਵੀਂ ਤਾਰੀਖ਼ ਨੂੰ ਅਰਾਮ ਕੀਤਾ ਅਤੇ ਦਾਵਤ ਅਤੇ ਅਨੰਦ ਦਾ ਦਿਨ ਬਣਾਇਆ।
19ਇਸੇ ਕਰਕੇ ਪੇਂਡੂ ਯਹੂਦੀ ਜਿਹੜੇ ਪਿੰਡਾਂ ਵਿੱਚ ਰਹਿੰਦੇ ਹਨ, ਅਦਾਰ ਮਹੀਨੇ ਦੀ ਚੌਧਵੀਂ ਨੂੰ ਖੁਸ਼ੀ ਅਤੇ ਦਾਵਤ ਦੇ ਦਿਨ ਵਜੋਂ ਮਨਾਉਂਦੇ ਹਨ ਅਤੇ ਇੱਕ-ਦੂਜੇ ਨੂੰ ਤੋਹਫ਼ੇ ਦਿੰਦੇ ਸਨ।
20ਮਾਰਦਕਈ ਨੇ ਇਹਨਾਂ ਘਟਨਾਵਾਂ ਨੂੰ ਦਰਜ ਕੀਤਾ ਅਤੇ ਉਸਨੇ ਸਾਰੇ ਯਹੂਦੀਆਂ ਨੂੰ ਰਾਜੇ ਅਹਸ਼ਵੇਰੋਸ਼ ਦੇ ਨੇੜੇ ਅਤੇ ਦੂਰ ਦੇ ਸਾਰੇ ਸੂਬਿਆਂ ਵਿੱਚ ਚਿੱਠੀਆਂ ਭੇਜੀਆਂ,
21ਤਾਂ ਜੋ ਉਹ ਹਰ ਸਾਲ ਅਦਾਰ ਦੇ ਮਹੀਨੇ ਦਾ ਚੌਧਵਾਂ ਅਤੇ ਪੰਦਰਵਾਂ ਦਿਨ ਮਨਾਉਣ।