ਏਸਤੇਰ 9

ਉਹ ਸਮਾਂ ਜਦੋਂ ਯਹੂਦੀਆਂ ਨੇ ਆਪਣੇ ਵੈਰੀਆਂ ਤੋਂ ਛੁਟਕਾਰਾ ਪਾਇਆ, ਅਤੇ ਉਹ ਮਹੀਨਾ ਜਦੋਂ ਉਹਨਾਂ ਦਾ ਰੋਣ ਖੁਸ਼ੀ ਵਿੱਚ ਅਤੇ ਉਹਨਾਂ ਦਾ ਸੋਗ ਜਸ਼ਨ ਦੇ ਦਿਨ ਵਿੱਚ ਬਦਲ ਗਿਆ। ਉਸ ਨੇ ਉਨ੍ਹਾਂ ਦਿਨਾਂ ਨੂੰ ਦਾਵਤ ਅਤੇ ਅਨੰਦ ਦੇ ਦਿਨਾਂ ਵਜੋਂ ਮਨਾਉਣ ਅਤੇ ਇੱਕ-ਦੂਜੇ ਨੂੰ ਭੋਜਨ ਅਤੇ ਪਕਵਾਨਾਂ ਦਾ ਆਦਾਨ-ਪ੍ਰਦਾਨ ਕਰਦੇ ਹਨ ਅਤੇ ਗਰੀਬਾਂ ਨੂੰ ਤੋਹਫ਼ੇ ਦਿੰਦੇ ਹਨ।

Esther 9:22 (UKJV) As the days wherein the Jews rested from their enemies, and the month which was turned unto them from sorrow to joy, and from mourning into a good day: that they should make them days of feasting and joy, and of sending portions one to another, and gifts to the poor.

20ਮਾਰਦਕਈ ਨੇ ਇਹਨਾਂ ਘਟਨਾਵਾਂ ਨੂੰ ਦਰਜ ਕੀਤਾ ਅਤੇ ਉਸਨੇ ਸਾਰੇ ਯਹੂਦੀਆਂ ਨੂੰ ਰਾਜੇ ਅਹਸ਼ਵੇਰੋਸ਼ ਦੇ ਨੇੜੇ ਅਤੇ ਦੂਰ ਦੇ ਸਾਰੇ ਸੂਬਿਆਂ ਵਿੱਚ ਚਿੱਠੀਆਂ ਭੇਜੀਆਂ,

21ਤਾਂ ਜੋ ਉਹ ਹਰ ਸਾਲ ਅਦਾਰ ਦੇ ਮਹੀਨੇ ਦਾ ਚੌਧਵਾਂ ਅਤੇ ਪੰਦਰਵਾਂ ਦਿਨ ਮਨਾਉਣ।

22ਉਹ ਸਮਾਂ ਜਦੋਂ ਯਹੂਦੀਆਂ ਨੇ ਆਪਣੇ ਵੈਰੀਆਂ ਤੋਂ ਛੁਟਕਾਰਾ ਪਾਇਆ, ਅਤੇ ਉਹ ਮਹੀਨਾ ਜਦੋਂ ਉਹਨਾਂ ਦਾ ਰੋਣ ਖੁਸ਼ੀ ਵਿੱਚ ਅਤੇ ਉਹਨਾਂ ਦਾ ਸੋਗ ਜਸ਼ਨ ਦੇ ਦਿਨ ਵਿੱਚ ਬਦਲ ਗਿਆ। ਉਸ ਨੇ ਉਨ੍ਹਾਂ ਦਿਨਾਂ ਨੂੰ ਦਾਵਤ ਅਤੇ ਅਨੰਦ ਦੇ ਦਿਨਾਂ ਵਜੋਂ ਮਨਾਉਣ ਅਤੇ ਇੱਕ-ਦੂਜੇ ਨੂੰ ਭੋਜਨ ਅਤੇ ਪਕਵਾਨਾਂ ਦਾ ਆਦਾਨ-ਪ੍ਰਦਾਨ ਕਰਦੇ ਹਨ ਅਤੇ ਗਰੀਬਾਂ ਨੂੰ ਤੋਹਫ਼ੇ ਦਿੰਦੇ ਹਨ।

23ਇਸ ਲਈ ਯਹੂਦੀ ਉਸ ਤਿਉਹਾਰ ਨੂੰ ਜਾਰੀ ਰੱਖਣ ਲਈ ਮੰਨ ਗਏ ਜੋ ਉਨ੍ਹਾਂ ਨੇ ਸ਼ੁਰੂ ਕੀਤਾ ਸੀ ਅਤੇ ਉਹੀ ਕਰਦੇ ਹੋਏ ਜੋ ਮਾਰਦਕਈ ਨੇ ਉਨ੍ਹਾਂ ਨੂੰ ਲਿਖਿਆ ਸੀ।

24ਕਿਉਂ ਜੋ ਹਮਦਾਥਾ ਦੇ ਪੁੱਤਰ ਹਾਮਾਨ ਨੇ ਜੋ ਸਾਰੇ ਯਹੂਦੀਆਂ ਦੇ ਵੈਰੀ ਅਗਾਗੀ ਨੇ ਯਹੂਦੀਆਂ ਦੇ ਵਿਰੁੱਧ ਵਿਉਂਤ ਬਣਾਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.