11ਤੁਸੀਂ ਇਸ ਨੂੰ ਇਸ ਤਰ੍ਹਾਂ ਖਾਣਾ ਹੈ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਸੋਟੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ-ਛੇਤੀ ਖਾਣਾ ਕਿਉਂਕਿ ਇਹ ਯਾਹਵੇਹ ਦਾ ਪਸਾਹ ਹੈ।
12“ਉਸੇ ਰਾਤ ਮੈਂ ਮਿਸਰ ਵਿੱਚੋਂ ਦੀ ਲੰਘਾਂਗਾ ਅਤੇ ਮਨੁੱਖਾਂ ਅਤੇ ਜਾਨਵਰਾਂ ਦੇ ਹਰੇਕ ਪਹਿਲੌਠੇ ਨੂੰ ਮਾਰ ਦਿਆਂਗਾ, ਅਤੇ ਮੈਂ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਯਾਹਵੇਹ ਹਾਂ।
13ਲਹੂ ਤੁਹਾਡੇ ਲਈ ਉਹਨਾਂ ਘਰਾਂ ਉੱਤੇ ਇੱਕ ਨਿਸ਼ਾਨ ਹੋਵੇਗਾ ਜਿੱਥੇ ਤੁਸੀਂ ਹੋ, ਅਤੇ ਜਦੋਂ ਮੈਂ ਲਹੂ ਨੂੰ ਦੇਖਾਂਗਾ, ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ। ਜਦੋਂ ਮੈਂ ਮਿਸਰ ਉੱਤੇ ਹਮਲਾ ਕਰਾਂਗਾ ਤਾਂ ਕੋਈ ਨਾਸ਼ ਕਰਨ ਵਾਲੀ ਬਿਪਤਾ ਤੁਹਾਨੂੰ ਛੂਹ ਨਹੀਂ ਸਕੇਗੀ।
14“ਇਹ ਉਹ ਦਿਨ ਹੈ ਜਿਸਨੂੰ ਤੁਸੀਂ ਯਾਦ ਕਰਨਾ ਹੈ, ਆਉਣ ਵਾਲੀਆਂ ਪੀੜ੍ਹੀਆਂ ਲਈ ਤੁਸੀਂ ਇਸਨੂੰ ਯਾਹਵੇਹ ਲਈ ਇੱਕ ਤਿਉਹਾਰ ਵਜੋਂ ਮਨਾਓਗੇ, ਅਤੇ ਇਸ ਨੂੰ ਲਗਾਤਾਰ ਮਨਾਉਣਾ ਹੈ।
15ਸੱਤ ਦਿਨਾਂ ਤੱਕ ਤੁਹਾਨੂੰ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ। ਪਹਿਲੇ ਦਿਨ ਆਪਣੇ ਘਰਾਂ ਵਿੱਚੋਂ ਖਮੀਰ ਕੱਢ ਦਿਓ ਕਿਉਂ ਕਿ ਜੋ ਕੋਈ ਪਹਿਲੇ ਦਿਨ ਤੋਂ ਲੈ ਕੇ ਸੱਤਵੇਂ ਦਿਨ ਤੱਕ ਖਮੀਰ ਨਾਲ ਕੁਝ ਖਾਵੇ ਉਹ ਇਸਰਾਏਲ ਵਿੱਚੋਂ ਕੱਟਿਆ ਜਾਵੇ।