ਕੂਚ 12

ਤੁਸੀਂ ਇਸ ਨੂੰ ਇਸ ਤਰ੍ਹਾਂ ਖਾਣਾ ਹੈ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਸੋਟੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ-ਛੇਤੀ ਖਾਣਾ ਕਿਉਂਕਿ ਇਹ ਯਾਹਵੇਹ ਦਾ ਪਸਾਹ ਹੈ।

Exodus 12:11 (UKJV) And thus shall all of you eat it; with your loins girded, your shoes on your feet, and your staff in your hand; and all of you shall eat it in haste: it is the LORD's passover.

9ਮਾਸ ਨੂੰ ਕੱਚਾ ਜਾਂ ਪਾਣੀ ਵਿੱਚ ਉਬਾਲ ਕੇ ਨਾ ਖਾਓ, ਸਗੋਂ ਇਸ ਨੂੰ ਸਿਰ, ਲੱਤਾਂ ਅਤੇ ਅੰਦਰੂਨੀ ਅੰਗਾਂ ਸਮੇਤ ਅੱਗ ਉੱਤੇ ਭੁੰਨ ਲਓ।

10ਸਵੇਰ ਤੱਕ ਉਸ ਵਿੱਚੋਂ ਕੁਝ ਨਾ ਛੱਡੋ। ਜੇਕਰ ਕੁਝ ਸਵੇਰ ਤੱਕ ਬਚਿਆ ਹੈ, ਤਾਂ ਤੁਹਾਨੂੰ ਇਸਨੂੰ ਸਾੜ ਦੇਣਾ ਚਾਹੀਦਾ ਹੈ।

11ਤੁਸੀਂ ਇਸ ਨੂੰ ਇਸ ਤਰ੍ਹਾਂ ਖਾਣਾ ਹੈ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਸੋਟੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ-ਛੇਤੀ ਖਾਣਾ ਕਿਉਂਕਿ ਇਹ ਯਾਹਵੇਹ ਦਾ ਪਸਾਹ ਹੈ।

12“ਉਸੇ ਰਾਤ ਮੈਂ ਮਿਸਰ ਵਿੱਚੋਂ ਦੀ ਲੰਘਾਂਗਾ ਅਤੇ ਮਨੁੱਖਾਂ ਅਤੇ ਜਾਨਵਰਾਂ ਦੇ ਹਰੇਕ ਪਹਿਲੌਠੇ ਨੂੰ ਮਾਰ ਦਿਆਂਗਾ, ਅਤੇ ਮੈਂ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਯਾਹਵੇਹ ਹਾਂ।

13ਲਹੂ ਤੁਹਾਡੇ ਲਈ ਉਹਨਾਂ ਘਰਾਂ ਉੱਤੇ ਇੱਕ ਨਿਸ਼ਾਨ ਹੋਵੇਗਾ ਜਿੱਥੇ ਤੁਸੀਂ ਹੋ, ਅਤੇ ਜਦੋਂ ਮੈਂ ਲਹੂ ਨੂੰ ਦੇਖਾਂਗਾ, ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ। ਜਦੋਂ ਮੈਂ ਮਿਸਰ ਉੱਤੇ ਹਮਲਾ ਕਰਾਂਗਾ ਤਾਂ ਕੋਈ ਨਾਸ਼ ਕਰਨ ਵਾਲੀ ਬਿਪਤਾ ਤੁਹਾਨੂੰ ਛੂਹ ਨਹੀਂ ਸਕੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.