ਕੂਚ 12

ਮਾਸ ਨੂੰ ਕੱਚਾ ਜਾਂ ਪਾਣੀ ਵਿੱਚ ਉਬਾਲ ਕੇ ਨਾ ਖਾਓ, ਸਗੋਂ ਇਸ ਨੂੰ ਸਿਰ, ਲੱਤਾਂ ਅਤੇ ਅੰਦਰੂਨੀ ਅੰਗਾਂ ਸਮੇਤ ਅੱਗ ਉੱਤੇ ਭੁੰਨ ਲਓ।

Exodus 12:9 (UKJV) Eat not of it raw, nor sodden at all with water, but roast with fire; his head with his legs, and with the inwards thereof.

7ਫਿਰ ਉਹ ਉਸ ਲਹੂ ਵਿੱਚੋਂ ਕੁਝ ਲੈਣ ਅਤੇ ਇਸ ਨੂੰ ਉਹਨਾਂ ਘਰਾਂ ਦੇ ਦਰਵਾਜ਼ਿਆਂ ਦੇ ਪਾਸਿਆਂ ਅਤੇ ਸਿਖਰਾਂ ਉੱਤੇ ਲਗਾਉਣਾ ਜਿੱਥੇ ਉਹ ਖਾਣਗੇ।

8ਉਸੇ ਰਾਤ ਉਹਨਾਂ ਨੂੰ ਅੱਗ ਉੱਤੇ ਭੁੰਨਿਆ ਹੋਇਆ ਮਾਸ, ਕੌੜੀਆਂ ਜੜ੍ਹੀਆਂ ਬੂਟੀਆਂ ਅਤੇ ਬਿਨਾਂ ਖਮੀਰ ਦੀ ਰੋਟੀ ਦੇ ਖਾਣ।

9ਮਾਸ ਨੂੰ ਕੱਚਾ ਜਾਂ ਪਾਣੀ ਵਿੱਚ ਉਬਾਲ ਕੇ ਨਾ ਖਾਓ, ਸਗੋਂ ਇਸ ਨੂੰ ਸਿਰ, ਲੱਤਾਂ ਅਤੇ ਅੰਦਰੂਨੀ ਅੰਗਾਂ ਸਮੇਤ ਅੱਗ ਉੱਤੇ ਭੁੰਨ ਲਓ।

10ਸਵੇਰ ਤੱਕ ਉਸ ਵਿੱਚੋਂ ਕੁਝ ਨਾ ਛੱਡੋ। ਜੇਕਰ ਕੁਝ ਸਵੇਰ ਤੱਕ ਬਚਿਆ ਹੈ, ਤਾਂ ਤੁਹਾਨੂੰ ਇਸਨੂੰ ਸਾੜ ਦੇਣਾ ਚਾਹੀਦਾ ਹੈ।

11ਤੁਸੀਂ ਇਸ ਨੂੰ ਇਸ ਤਰ੍ਹਾਂ ਖਾਣਾ ਹੈ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਸੋਟੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ-ਛੇਤੀ ਖਾਣਾ ਕਿਉਂਕਿ ਇਹ ਯਾਹਵੇਹ ਦਾ ਪਸਾਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.