ਕੂਚ 12

ਫਿਰ ਉਹ ਉਸ ਲਹੂ ਵਿੱਚੋਂ ਕੁਝ ਲੈਣ ਅਤੇ ਇਸ ਨੂੰ ਉਹਨਾਂ ਘਰਾਂ ਦੇ ਦਰਵਾਜ਼ਿਆਂ ਦੇ ਪਾਸਿਆਂ ਅਤੇ ਸਿਖਰਾਂ ਉੱਤੇ ਲਗਾਉਣਾ ਜਿੱਥੇ ਉਹ ਖਾਣਗੇ।

Exodus 12:7 (UKJV) And they shall take of the blood, and strike it on the two side posts and on the upper door post of the houses, wherein they shall eat it.

5ਤੁਹਾਡੇ ਦੁਆਰਾ ਚੁਣੇ ਗਏ ਜਾਨਵਰਾਂ ਵਿੱਚੋਂ ਇੱਕ ਸਾਲ ਦੀ ਉਮਰ ਦਾ ਨਰ ਅਤੇ ਬੱਜ ਤੋਂ ਰਹਿਤ ਹੋਣੇ ਚਾਹੀਦੇ ਹਨ ਅਤੇ ਤੁਸੀਂ ਉਹਨਾਂ ਨੂੰ ਭੇਡਾਂ ਜਾਂ ਬੱਕਰੀਆਂ ਤੋਂ ਲੈ ਸਕਦੇ ਹੋ।

6ਮਹੀਨੇ ਦੇ ਚੌਦ੍ਹਵੇਂ ਦਿਨ ਤੱਕ ਉਹਨਾਂ ਦੀ ਦੇਖਭਾਲ ਕਰੋ, ਜਦੋਂ ਇਸਰਾਏਲ ਦੇ ਸਮੂਹ ਦੇ ਸਾਰੇ ਲੋਕ ਸ਼ਾਮ ਵੇਲੇ ਉਹਨਾਂ ਨੂੰ ਵੱਢ ਦੇਣ।

7ਫਿਰ ਉਹ ਉਸ ਲਹੂ ਵਿੱਚੋਂ ਕੁਝ ਲੈਣ ਅਤੇ ਇਸ ਨੂੰ ਉਹਨਾਂ ਘਰਾਂ ਦੇ ਦਰਵਾਜ਼ਿਆਂ ਦੇ ਪਾਸਿਆਂ ਅਤੇ ਸਿਖਰਾਂ ਉੱਤੇ ਲਗਾਉਣਾ ਜਿੱਥੇ ਉਹ ਖਾਣਗੇ।

8ਉਸੇ ਰਾਤ ਉਹਨਾਂ ਨੂੰ ਅੱਗ ਉੱਤੇ ਭੁੰਨਿਆ ਹੋਇਆ ਮਾਸ, ਕੌੜੀਆਂ ਜੜ੍ਹੀਆਂ ਬੂਟੀਆਂ ਅਤੇ ਬਿਨਾਂ ਖਮੀਰ ਦੀ ਰੋਟੀ ਦੇ ਖਾਣ।

9ਮਾਸ ਨੂੰ ਕੱਚਾ ਜਾਂ ਪਾਣੀ ਵਿੱਚ ਉਬਾਲ ਕੇ ਨਾ ਖਾਓ, ਸਗੋਂ ਇਸ ਨੂੰ ਸਿਰ, ਲੱਤਾਂ ਅਤੇ ਅੰਦਰੂਨੀ ਅੰਗਾਂ ਸਮੇਤ ਅੱਗ ਉੱਤੇ ਭੁੰਨ ਲਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.