6ਮਹੀਨੇ ਦੇ ਚੌਦ੍ਹਵੇਂ ਦਿਨ ਤੱਕ ਉਹਨਾਂ ਦੀ ਦੇਖਭਾਲ ਕਰੋ, ਜਦੋਂ ਇਸਰਾਏਲ ਦੇ ਸਮੂਹ ਦੇ ਸਾਰੇ ਲੋਕ ਸ਼ਾਮ ਵੇਲੇ ਉਹਨਾਂ ਨੂੰ ਵੱਢ ਦੇਣ।
7ਫਿਰ ਉਹ ਉਸ ਲਹੂ ਵਿੱਚੋਂ ਕੁਝ ਲੈਣ ਅਤੇ ਇਸ ਨੂੰ ਉਹਨਾਂ ਘਰਾਂ ਦੇ ਦਰਵਾਜ਼ਿਆਂ ਦੇ ਪਾਸਿਆਂ ਅਤੇ ਸਿਖਰਾਂ ਉੱਤੇ ਲਗਾਉਣਾ ਜਿੱਥੇ ਉਹ ਖਾਣਗੇ।
8ਉਸੇ ਰਾਤ ਉਹਨਾਂ ਨੂੰ ਅੱਗ ਉੱਤੇ ਭੁੰਨਿਆ ਹੋਇਆ ਮਾਸ, ਕੌੜੀਆਂ ਜੜ੍ਹੀਆਂ ਬੂਟੀਆਂ ਅਤੇ ਬਿਨਾਂ ਖਮੀਰ ਦੀ ਰੋਟੀ ਦੇ ਖਾਣ।
9ਮਾਸ ਨੂੰ ਕੱਚਾ ਜਾਂ ਪਾਣੀ ਵਿੱਚ ਉਬਾਲ ਕੇ ਨਾ ਖਾਓ, ਸਗੋਂ ਇਸ ਨੂੰ ਸਿਰ, ਲੱਤਾਂ ਅਤੇ ਅੰਦਰੂਨੀ ਅੰਗਾਂ ਸਮੇਤ ਅੱਗ ਉੱਤੇ ਭੁੰਨ ਲਓ।
10ਸਵੇਰ ਤੱਕ ਉਸ ਵਿੱਚੋਂ ਕੁਝ ਨਾ ਛੱਡੋ। ਜੇਕਰ ਕੁਝ ਸਵੇਰ ਤੱਕ ਬਚਿਆ ਹੈ, ਤਾਂ ਤੁਹਾਨੂੰ ਇਸਨੂੰ ਸਾੜ ਦੇਣਾ ਚਾਹੀਦਾ ਹੈ।