ਕੂਚ 12

ਤੁਹਾਡੇ ਦੁਆਰਾ ਚੁਣੇ ਗਏ ਜਾਨਵਰਾਂ ਵਿੱਚੋਂ ਇੱਕ ਸਾਲ ਦੀ ਉਮਰ ਦਾ ਨਰ ਅਤੇ ਬੱਜ ਤੋਂ ਰਹਿਤ ਹੋਣੇ ਚਾਹੀਦੇ ਹਨ ਅਤੇ ਤੁਸੀਂ ਉਹਨਾਂ ਨੂੰ ਭੇਡਾਂ ਜਾਂ ਬੱਕਰੀਆਂ ਤੋਂ ਲੈ ਸਕਦੇ ਹੋ।

Exodus 12:5 (UKJV) Your lamb shall be without blemish, a male of the first year: all of you shall take it out from the sheep, or from the goats:

3ਇਸਰਾਏਲ ਦੀ ਸਾਰੀ ਕੌਮ ਨੂੰ ਦੱਸ ਕਿ ਇਸ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰੇਕ ਮਨੁੱਖ ਆਪਣੇ ਪਰਿਵਾਰ ਲਈ ਇੱਕ ਲੇਲਾ ਲੈ ਕੇ ਆਵੇ।

4ਜੇ ਇੱਕ ਪਰਿਵਾਰ ਇੱਕ ਪੂਰਾ ਲੇਲੇ ਖਾਣ ਲਈ ਬਹੁਤ ਛੋਟਾ ਹੈ, ਤਾਂ ਉਸਨੂੰ ਗੁਆਂਢ ਵਿੱਚ ਕਿਸੇ ਹੋਰ ਪਰਿਵਾਰ ਨਾਲ ਵੰਡੋ। ਜਾਨਵਰ ਨੂੰ ਹਰੇਕ ਪਰਿਵਾਰ ਦੇ ਆਕਾਰ ਅਨੁਸਾਰ ਵੰਡੋ ਜਿੰਨਾ ਉਹ ਖਾ ਸਕਦਾ ਹੈ।

5ਤੁਹਾਡੇ ਦੁਆਰਾ ਚੁਣੇ ਗਏ ਜਾਨਵਰਾਂ ਵਿੱਚੋਂ ਇੱਕ ਸਾਲ ਦੀ ਉਮਰ ਦਾ ਨਰ ਅਤੇ ਬੱਜ ਤੋਂ ਰਹਿਤ ਹੋਣੇ ਚਾਹੀਦੇ ਹਨ ਅਤੇ ਤੁਸੀਂ ਉਹਨਾਂ ਨੂੰ ਭੇਡਾਂ ਜਾਂ ਬੱਕਰੀਆਂ ਤੋਂ ਲੈ ਸਕਦੇ ਹੋ।

6ਮਹੀਨੇ ਦੇ ਚੌਦ੍ਹਵੇਂ ਦਿਨ ਤੱਕ ਉਹਨਾਂ ਦੀ ਦੇਖਭਾਲ ਕਰੋ, ਜਦੋਂ ਇਸਰਾਏਲ ਦੇ ਸਮੂਹ ਦੇ ਸਾਰੇ ਲੋਕ ਸ਼ਾਮ ਵੇਲੇ ਉਹਨਾਂ ਨੂੰ ਵੱਢ ਦੇਣ।

7ਫਿਰ ਉਹ ਉਸ ਲਹੂ ਵਿੱਚੋਂ ਕੁਝ ਲੈਣ ਅਤੇ ਇਸ ਨੂੰ ਉਹਨਾਂ ਘਰਾਂ ਦੇ ਦਰਵਾਜ਼ਿਆਂ ਦੇ ਪਾਸਿਆਂ ਅਤੇ ਸਿਖਰਾਂ ਉੱਤੇ ਲਗਾਉਣਾ ਜਿੱਥੇ ਉਹ ਖਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.