ਕੂਚ 12

ਇਸਰਾਏਲ ਦੀ ਸਾਰੀ ਕੌਮ ਨੂੰ ਦੱਸ ਕਿ ਇਸ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰੇਕ ਮਨੁੱਖ ਆਪਣੇ ਪਰਿਵਾਰ ਲਈ ਇੱਕ ਲੇਲਾ ਲੈ ਕੇ ਆਵੇ।

Exodus 12:3 (UKJV) Speak all of you unto all the congregation of Israel, saying, In the tenth day of this month they shall take to them every man a lamb, according to the house of their fathers, a lamb for an house:

1ਯਾਹਵੇਹ ਨੇ ਮਿਸਰ ਵਿੱਚ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

2“ਇਹ ਮਹੀਨਾ ਤੁਹਾਡੇ ਲਈ ਪਹਿਲਾ ਮਹੀਨਾ ਹੈ, ਤੁਹਾਡੇ ਸਾਲ ਦਾ ਪਹਿਲਾ ਮਹੀਨਾ।

3ਇਸਰਾਏਲ ਦੀ ਸਾਰੀ ਕੌਮ ਨੂੰ ਦੱਸ ਕਿ ਇਸ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰੇਕ ਮਨੁੱਖ ਆਪਣੇ ਪਰਿਵਾਰ ਲਈ ਇੱਕ ਲੇਲਾ ਲੈ ਕੇ ਆਵੇ।

4ਜੇ ਇੱਕ ਪਰਿਵਾਰ ਇੱਕ ਪੂਰਾ ਲੇਲੇ ਖਾਣ ਲਈ ਬਹੁਤ ਛੋਟਾ ਹੈ, ਤਾਂ ਉਸਨੂੰ ਗੁਆਂਢ ਵਿੱਚ ਕਿਸੇ ਹੋਰ ਪਰਿਵਾਰ ਨਾਲ ਵੰਡੋ। ਜਾਨਵਰ ਨੂੰ ਹਰੇਕ ਪਰਿਵਾਰ ਦੇ ਆਕਾਰ ਅਨੁਸਾਰ ਵੰਡੋ ਜਿੰਨਾ ਉਹ ਖਾ ਸਕਦਾ ਹੈ।

5ਤੁਹਾਡੇ ਦੁਆਰਾ ਚੁਣੇ ਗਏ ਜਾਨਵਰਾਂ ਵਿੱਚੋਂ ਇੱਕ ਸਾਲ ਦੀ ਉਮਰ ਦਾ ਨਰ ਅਤੇ ਬੱਜ ਤੋਂ ਰਹਿਤ ਹੋਣੇ ਚਾਹੀਦੇ ਹਨ ਅਤੇ ਤੁਸੀਂ ਉਹਨਾਂ ਨੂੰ ਭੇਡਾਂ ਜਾਂ ਬੱਕਰੀਆਂ ਤੋਂ ਲੈ ਸਕਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.