ਕੂਚ 12

ਜੂਫੇ ਦਾ ਇੱਕ ਗੁੱਛਾ ਲੈ ਕੇ ਇਸ ਨੂੰ ਲਹੂ ਵਿੱਚ ਡੁਬੋ ਅਤੇ ਕੁਝ ਖੂਨ ਨੂੰ ਦਰਵਾਜ਼ੇ ਦੇ ਉੱਪਰ ਅਤੇ ਕੁਝ ਦਰਵਾਜ਼ੇ ਦੇ ਦੋਹਾਂ ਪਾਸਿਆਂ ਉੱਤੇ ਲਗਾਓ। ਤੁਹਾਡੇ ਵਿੱਚੋਂ ਕੋਈ ਸਵੇਰ ਤੱਕ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਾ ਜਾਵੇ।

Exodus 12:22 (UKJV) And all of you shall take a bunch of hyssop, and dip it in the blood that is in the basin, and strike the lintel and the two side posts with the blood that is in the basin; and none of you shall go out at the door of his house until the morning.

20ਖਮੀਰ ਨਾਲ ਬਣੀ ਕੋਈ ਚੀਜ਼ ਨਾ ਖਾਓ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਪਤੀਰੀ ਰੋਟੀ ਜ਼ਰੂਰ ਖਾਓ।”

21ਫਿਰ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਜਾਓ ਅਤੇ ਆਪਣੇ ਪਰਿਵਾਰਾਂ ਲਈ ਜਾਨਵਰ ਚੁਣੋ ਅਤੇ ਪਸਾਹ ਦੇ ਲੇਲੇ ਨੂੰ ਵੱਢੋ।

22ਜੂਫੇ ਦਾ ਇੱਕ ਗੁੱਛਾ ਲੈ ਕੇ ਇਸ ਨੂੰ ਲਹੂ ਵਿੱਚ ਡੁਬੋ ਅਤੇ ਕੁਝ ਖੂਨ ਨੂੰ ਦਰਵਾਜ਼ੇ ਦੇ ਉੱਪਰ ਅਤੇ ਕੁਝ ਦਰਵਾਜ਼ੇ ਦੇ ਦੋਹਾਂ ਪਾਸਿਆਂ ਉੱਤੇ ਲਗਾਓ। ਤੁਹਾਡੇ ਵਿੱਚੋਂ ਕੋਈ ਸਵੇਰ ਤੱਕ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਾ ਜਾਵੇ।

23ਜਦੋਂ ਯਾਹਵੇਹ ਮਿਸਰੀਆਂ ਨੂੰ ਮਾਰਨ ਲਈ ਧਰਤੀ ਵਿੱਚੋਂ ਦੀ ਲੰਘੇਗਾ, ਉਹ ਦਰਵਾਜ਼ੇ ਦੇ ਉੱਪਰ ਅਤੇ ਪਾਸਿਆਂ ਉੱਤੇ ਲਹੂ ਨੂੰ ਵੇਖੇਗਾ ਅਤੇ ਉਸ ਦਰਵਾਜ਼ੇ ਤੋਂ ਲੰਘੇਗਾ, ਅਤੇ ਉਹ ਤਬਾਹ ਕਰਨ ਵਾਲੇ ਨੂੰ ਤੁਹਾਡੇ ਘਰਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ ਤਾਂ ਜੋ ਤੁਹਾਨੂੰ ਮਾਰ ਸਕੇ।

24“ਤੁਹਾਡੇ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਇੱਕ ਸਥਾਈ ਨਿਯਮ ਵਜੋਂ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.