18ਤੁਹਾਨੂੰ ਪਹਿਲੇ ਮਹੀਨੇ ਦੇ ਚੌਦਵੇਂ ਦਿਨ ਦੀ ਸ਼ਾਮ ਤੋਂ ਲੈ ਕੇ ਇੱਕੀਵੀਂ ਦਿਨ ਦੀ ਸ਼ਾਮ ਤੱਕ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ।
19ਸੱਤ ਦਿਨਾਂ ਤੱਕ ਤੁਹਾਡੇ ਘਰਾਂ ਵਿੱਚ ਕੋਈ ਖਮੀਰ ਨਾ ਪਾਇਆ ਜਾਵੇ ਅਤੇ ਜੇਕਰ ਕੋਈ ਪਰਦੇਸੀ ਹੋਵੇ ਭਾਵੇਂ ਦੇਸ਼ ਵਿੱਚ ਜੰਮਿਆ ਹੋਵੇ, ਜਿਹੜਾ ਉਸ ਵਿੱਚ ਖਮੀਰ ਵਿੱਚੋਂ ਖਾਵੇ ਉਹ ਇਸਰਾਏਲ ਦੀ ਕੌਮ ਵਿੱਚੋਂ ਛੇਕਿਆ ਜਾਵੇ।
20ਖਮੀਰ ਨਾਲ ਬਣੀ ਕੋਈ ਚੀਜ਼ ਨਾ ਖਾਓ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਪਤੀਰੀ ਰੋਟੀ ਜ਼ਰੂਰ ਖਾਓ।”
21ਫਿਰ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਜਾਓ ਅਤੇ ਆਪਣੇ ਪਰਿਵਾਰਾਂ ਲਈ ਜਾਨਵਰ ਚੁਣੋ ਅਤੇ ਪਸਾਹ ਦੇ ਲੇਲੇ ਨੂੰ ਵੱਢੋ।
22ਜੂਫੇ ਦਾ ਇੱਕ ਗੁੱਛਾ ਲੈ ਕੇ ਇਸ ਨੂੰ ਲਹੂ ਵਿੱਚ ਡੁਬੋ ਅਤੇ ਕੁਝ ਖੂਨ ਨੂੰ ਦਰਵਾਜ਼ੇ ਦੇ ਉੱਪਰ ਅਤੇ ਕੁਝ ਦਰਵਾਜ਼ੇ ਦੇ ਦੋਹਾਂ ਪਾਸਿਆਂ ਉੱਤੇ ਲਗਾਓ। ਤੁਹਾਡੇ ਵਿੱਚੋਂ ਕੋਈ ਸਵੇਰ ਤੱਕ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਾ ਜਾਵੇ।