17“ਖਮੀਰੀ ਰੋਟੀ ਦਾ ਤਿਉਹਾਰ ਮਨਾਓ, ਕਿਉਂਕਿ ਇਸੇ ਦਿਨ ਹੀ ਮੈਂ ਤੁਹਾਡੀਆਂ ਸੈਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਸੀ। ਇਸ ਦਿਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਮਨਾਓ।
18ਤੁਹਾਨੂੰ ਪਹਿਲੇ ਮਹੀਨੇ ਦੇ ਚੌਦਵੇਂ ਦਿਨ ਦੀ ਸ਼ਾਮ ਤੋਂ ਲੈ ਕੇ ਇੱਕੀਵੀਂ ਦਿਨ ਦੀ ਸ਼ਾਮ ਤੱਕ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ।
19ਸੱਤ ਦਿਨਾਂ ਤੱਕ ਤੁਹਾਡੇ ਘਰਾਂ ਵਿੱਚ ਕੋਈ ਖਮੀਰ ਨਾ ਪਾਇਆ ਜਾਵੇ ਅਤੇ ਜੇਕਰ ਕੋਈ ਪਰਦੇਸੀ ਹੋਵੇ ਭਾਵੇਂ ਦੇਸ਼ ਵਿੱਚ ਜੰਮਿਆ ਹੋਵੇ, ਜਿਹੜਾ ਉਸ ਵਿੱਚ ਖਮੀਰ ਵਿੱਚੋਂ ਖਾਵੇ ਉਹ ਇਸਰਾਏਲ ਦੀ ਕੌਮ ਵਿੱਚੋਂ ਛੇਕਿਆ ਜਾਵੇ।
20ਖਮੀਰ ਨਾਲ ਬਣੀ ਕੋਈ ਚੀਜ਼ ਨਾ ਖਾਓ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਪਤੀਰੀ ਰੋਟੀ ਜ਼ਰੂਰ ਖਾਓ।”
21ਫਿਰ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਜਾਓ ਅਤੇ ਆਪਣੇ ਪਰਿਵਾਰਾਂ ਲਈ ਜਾਨਵਰ ਚੁਣੋ ਅਤੇ ਪਸਾਹ ਦੇ ਲੇਲੇ ਨੂੰ ਵੱਢੋ।