24“ਤੁਹਾਡੇ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਇੱਕ ਸਥਾਈ ਨਿਯਮ ਵਜੋਂ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਕਰੋ।
25ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋ ਜੋ ਯਾਹਵੇਹ ਤੁਹਾਨੂੰ ਦੇਵੇਗਾ ਜਿਵੇਂ ਕਿ ਉਸਨੇ ਵਾਅਦਾ ਕੀਤਾ ਸੀ, ਇਸ ਰੀਤੀ ਨੂੰ ਮਨਾਇਆ ਕਰੋ।
26ਅਤੇ ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਦੇ ਹਨ, ‘ਇਸ ਰਸਮ ਦਾ ਤੁਹਾਡੇ ਲਈ ਕੀ ਅਰਥ ਹੈ?’
27ਫਿਰ ਉਹਨਾਂ ਨੂੰ ਆਖੋ, ‘ਇਹ ਪਸਾਹ ਦੀ ਬਲੀ ਯਾਹਵੇਹ ਲਈ ਹੈ, ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਵਿੱਚੋਂ ਲੰਘਿਆ ਅਤੇ ਸਾਡੇ ਘਰਾਂ ਨੂੰ ਬਚਾਇਆ ਜਦੋਂ ਉਸ ਨੇ ਮਿਸਰੀਆਂ ਨੂੰ ਮਾਰਿਆ।’ ”
28ਇਸਰਾਏਲੀਆਂ ਨੇ ਉਹੀ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਹੁਕਮ ਦਿੱਤਾ ਸੀ।