ਕੂਚ 12

ਇਸਰਾਏਲੀਆਂ ਨੇ ਉਹੀ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਹੁਕਮ ਦਿੱਤਾ ਸੀ।

Exodus 12:28 (UKJV) And the children of Israel went away, and did as the LORD had commanded Moses and Aaron, so did they.

26ਅਤੇ ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਦੇ ਹਨ, ‘ਇਸ ਰਸਮ ਦਾ ਤੁਹਾਡੇ ਲਈ ਕੀ ਅਰਥ ਹੈ?’

27ਫਿਰ ਉਹਨਾਂ ਨੂੰ ਆਖੋ, ‘ਇਹ ਪਸਾਹ ਦੀ ਬਲੀ ਯਾਹਵੇਹ ਲਈ ਹੈ, ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਵਿੱਚੋਂ ਲੰਘਿਆ ਅਤੇ ਸਾਡੇ ਘਰਾਂ ਨੂੰ ਬਚਾਇਆ ਜਦੋਂ ਉਸ ਨੇ ਮਿਸਰੀਆਂ ਨੂੰ ਮਾਰਿਆ।’ ”

28ਇਸਰਾਏਲੀਆਂ ਨੇ ਉਹੀ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਹੁਕਮ ਦਿੱਤਾ ਸੀ।

29ਅੱਧੀ ਰਾਤ ਨੂੰ ਯਾਹਵੇਹ ਨੇ ਮਿਸਰ ਦੇ ਸਾਰੇ ਪਹਿਲੌਠੇ ਪੁੱਤਰਾਂ ਨੂੰ ਮਾਰ ਦਿੱਤਾ ਫ਼ਿਰਾਊਨ ਦੇ ਜੇਠੇ ਤੋਂ ਲੈ ਕੇ, ਜੋ ਸਿੰਘਾਸਣ ਤੇ ਬੈਠਾ ਸੀ ਕੈਦੀ ਦੇ ਜੇਠੇ ਤੱਕ, ਜੋ ਕਿ ਕਾਲ ਕੋਠੜੀ ਵਿੱਚ ਸੀ, ਅਤੇ ਸਾਰੇ ਪਸ਼ੂਆਂ ਦੇ ਜੇਠੇ ਨੂੰ ਮਾਰ ਸੁੱਟਿਆ।

30ਫ਼ਿਰਾਊਨ ਅਤੇ ਉਸਦੇ ਸਾਰੇ ਅਧਿਕਾਰੀ ਅਤੇ ਸਾਰੇ ਮਿਸਰੀ ਰਾਤ ਨੂੰ ਉੱਠੇ ਅਤੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਾਇਆ ਕਿਉਂ ਜੋ ਕੋਈ ਅਜਿਹਾ ਘਰ ਨਹੀਂ ਸੀ ਜਿਸਦਾ ਕੋਈ ਮੁਰਦਾ ਨਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.