ਕੂਚ 12

ਅੱਧੀ ਰਾਤ ਨੂੰ ਯਾਹਵੇਹ ਨੇ ਮਿਸਰ ਦੇ ਸਾਰੇ ਪਹਿਲੌਠੇ ਪੁੱਤਰਾਂ ਨੂੰ ਮਾਰ ਦਿੱਤਾ ਫ਼ਿਰਾਊਨ ਦੇ ਜੇਠੇ ਤੋਂ ਲੈ ਕੇ, ਜੋ ਸਿੰਘਾਸਣ ਤੇ ਬੈਠਾ ਸੀ ਕੈਦੀ ਦੇ ਜੇਠੇ ਤੱਕ, ਜੋ ਕਿ ਕਾਲ ਕੋਠੜੀ ਵਿੱਚ ਸੀ, ਅਤੇ ਸਾਰੇ ਪਸ਼ੂਆਂ ਦੇ ਜੇਠੇ ਨੂੰ ਮਾਰ ਸੁੱਟਿਆ।

Exodus 12:29 (UKJV) And it came to pass, that at midnight the LORD stroke all the firstborn in the land of Egypt, from the firstborn of Pharaoh that sat on his throne unto the firstborn of the captive that was in the dungeon; and all the firstborn of cattle.

27ਫਿਰ ਉਹਨਾਂ ਨੂੰ ਆਖੋ, ‘ਇਹ ਪਸਾਹ ਦੀ ਬਲੀ ਯਾਹਵੇਹ ਲਈ ਹੈ, ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਵਿੱਚੋਂ ਲੰਘਿਆ ਅਤੇ ਸਾਡੇ ਘਰਾਂ ਨੂੰ ਬਚਾਇਆ ਜਦੋਂ ਉਸ ਨੇ ਮਿਸਰੀਆਂ ਨੂੰ ਮਾਰਿਆ।’ ”

28ਇਸਰਾਏਲੀਆਂ ਨੇ ਉਹੀ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਹੁਕਮ ਦਿੱਤਾ ਸੀ।

29ਅੱਧੀ ਰਾਤ ਨੂੰ ਯਾਹਵੇਹ ਨੇ ਮਿਸਰ ਦੇ ਸਾਰੇ ਪਹਿਲੌਠੇ ਪੁੱਤਰਾਂ ਨੂੰ ਮਾਰ ਦਿੱਤਾ ਫ਼ਿਰਾਊਨ ਦੇ ਜੇਠੇ ਤੋਂ ਲੈ ਕੇ, ਜੋ ਸਿੰਘਾਸਣ ਤੇ ਬੈਠਾ ਸੀ ਕੈਦੀ ਦੇ ਜੇਠੇ ਤੱਕ, ਜੋ ਕਿ ਕਾਲ ਕੋਠੜੀ ਵਿੱਚ ਸੀ, ਅਤੇ ਸਾਰੇ ਪਸ਼ੂਆਂ ਦੇ ਜੇਠੇ ਨੂੰ ਮਾਰ ਸੁੱਟਿਆ।

30ਫ਼ਿਰਾਊਨ ਅਤੇ ਉਸਦੇ ਸਾਰੇ ਅਧਿਕਾਰੀ ਅਤੇ ਸਾਰੇ ਮਿਸਰੀ ਰਾਤ ਨੂੰ ਉੱਠੇ ਅਤੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਾਇਆ ਕਿਉਂ ਜੋ ਕੋਈ ਅਜਿਹਾ ਘਰ ਨਹੀਂ ਸੀ ਜਿਸਦਾ ਕੋਈ ਮੁਰਦਾ ਨਾ ਹੋਵੇ।

31ਰਾਤ ਨੂੰ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਉੱਠੋ! ਮੇਰੇ ਲੋਕਾਂ ਨੂੰ, ਤੁਸੀਂ ਅਤੇ ਸਾਰੇ ਇਸਰਾਏਲੀ ਛੱਡ ਕੇ ਚਲੇ ਜਾਓ, ਯਾਹਵੇਹ ਦੀ ਅਰਾਧਨਾ ਕਰੋ ਜਿਵੇਂ ਤੁਸੀਂ ਬੇਨਤੀ ਕੀਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.