30ਫ਼ਿਰਾਊਨ ਅਤੇ ਉਸਦੇ ਸਾਰੇ ਅਧਿਕਾਰੀ ਅਤੇ ਸਾਰੇ ਮਿਸਰੀ ਰਾਤ ਨੂੰ ਉੱਠੇ ਅਤੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਾਇਆ ਕਿਉਂ ਜੋ ਕੋਈ ਅਜਿਹਾ ਘਰ ਨਹੀਂ ਸੀ ਜਿਸਦਾ ਕੋਈ ਮੁਰਦਾ ਨਾ ਹੋਵੇ।
31ਰਾਤ ਨੂੰ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਉੱਠੋ! ਮੇਰੇ ਲੋਕਾਂ ਨੂੰ, ਤੁਸੀਂ ਅਤੇ ਸਾਰੇ ਇਸਰਾਏਲੀ ਛੱਡ ਕੇ ਚਲੇ ਜਾਓ, ਯਾਹਵੇਹ ਦੀ ਅਰਾਧਨਾ ਕਰੋ ਜਿਵੇਂ ਤੁਸੀਂ ਬੇਨਤੀ ਕੀਤੀ ਹੈ।
32ਜਿਵੇਂ ਤੁਸੀਂ ਕਿਹਾ ਹੈ, ਆਪਣੇ ਝੁੰਡ ਅਤੇ ਇੱਜੜ ਲੈ ਜਾਓ ਜਿਵੇਂ ਤੁਸੀਂ ਬੋਲੇ ਸੀ ਚਲੇ ਜਾਓ, ਨਾਲੇ ਮੈਨੂੰ ਵੀ ਅਸੀਸ ਦੇਣਾ।”
33ਮਿਸਰੀਆਂ ਨੇ ਲੋਕਾਂ ਨੂੰ ਜਲਦੀ ਕਰਨ ਅਤੇ ਦੇਸ਼ ਛੱਡਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ, “ਨਹੀਂ ਤਾਂ, ਅਸੀਂ ਸਾਰੇ ਮਰ ਜਾਵਾਂਗੇ!”
34ਇਸ ਲਈ ਲੋਕਾਂ ਨੇ ਖਮੀਰ ਪਾਉਣ ਤੋਂ ਪਹਿਲਾਂ ਆਪਣਾ ਆਟਾ ਲਿਆ ਅਤੇ ਕੱਪੜੇ ਵਿੱਚ ਲਪੇਟ ਕੇ ਗੁਨ੍ਹਣ ਵਾਲੇ ਕਟੋਰੇ ਵਿੱਚ ਆਪਣੇ ਮੋਢਿਆਂ ਉੱਤੇ ਚੁੱਕ ਲਿਆ।