ਕੂਚ 12

ਮਿਸਰੀਆਂ ਨੇ ਲੋਕਾਂ ਨੂੰ ਜਲਦੀ ਕਰਨ ਅਤੇ ਦੇਸ਼ ਛੱਡਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ, “ਨਹੀਂ ਤਾਂ, ਅਸੀਂ ਸਾਰੇ ਮਰ ਜਾਵਾਂਗੇ!”

Exodus 12:33 (UKJV) And the Egyptians were urgent upon the people, that they might send them out of the land in haste; for they said, We be all dead men.

31ਰਾਤ ਨੂੰ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਉੱਠੋ! ਮੇਰੇ ਲੋਕਾਂ ਨੂੰ, ਤੁਸੀਂ ਅਤੇ ਸਾਰੇ ਇਸਰਾਏਲੀ ਛੱਡ ਕੇ ਚਲੇ ਜਾਓ, ਯਾਹਵੇਹ ਦੀ ਅਰਾਧਨਾ ਕਰੋ ਜਿਵੇਂ ਤੁਸੀਂ ਬੇਨਤੀ ਕੀਤੀ ਹੈ।

32ਜਿਵੇਂ ਤੁਸੀਂ ਕਿਹਾ ਹੈ, ਆਪਣੇ ਝੁੰਡ ਅਤੇ ਇੱਜੜ ਲੈ ਜਾਓ ਜਿਵੇਂ ਤੁਸੀਂ ਬੋਲੇ ਸੀ ਚਲੇ ਜਾਓ, ਨਾਲੇ ਮੈਨੂੰ ਵੀ ਅਸੀਸ ਦੇਣਾ।”

33ਮਿਸਰੀਆਂ ਨੇ ਲੋਕਾਂ ਨੂੰ ਜਲਦੀ ਕਰਨ ਅਤੇ ਦੇਸ਼ ਛੱਡਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ, “ਨਹੀਂ ਤਾਂ, ਅਸੀਂ ਸਾਰੇ ਮਰ ਜਾਵਾਂਗੇ!”

34ਇਸ ਲਈ ਲੋਕਾਂ ਨੇ ਖਮੀਰ ਪਾਉਣ ਤੋਂ ਪਹਿਲਾਂ ਆਪਣਾ ਆਟਾ ਲਿਆ ਅਤੇ ਕੱਪੜੇ ਵਿੱਚ ਲਪੇਟ ਕੇ ਗੁਨ੍ਹਣ ਵਾਲੇ ਕਟੋਰੇ ਵਿੱਚ ਆਪਣੇ ਮੋਢਿਆਂ ਉੱਤੇ ਚੁੱਕ ਲਿਆ।

35ਇਸਰਾਏਲੀਆਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਕੀਤਾ ਅਤੇ ਮਿਸਰੀਆਂ ਤੋਂ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ ਅਤੇ ਕੱਪੜੇ ਮੰਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.