ਕੂਚ 12

ਯਾਹਵੇਹ ਨੇ ਉਹਨਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਣ ਦਿੱਤਾ ਅਤੇ ਮਿਸਰੀਆਂ ਨੇ ਉਹਨਾਂ ਨੂੰ ਉਹ ਦਿੱਤਾ ਜੋ ਉਹਨਾਂ ਨੇ ਮੰਗਿਆ ਸੀ, ਇਸ ਲਈ ਉਹਨਾਂ ਨੇ ਮਿਸਰੀਆਂ ਨੂੰ ਲੁੱਟ ਲਿਆ।

Exodus 12:36 (UKJV) And the LORD gave the people favour in the sight of the Egyptians, so that they lent unto them such things as they required. And they spoiled the Egyptians.

34ਇਸ ਲਈ ਲੋਕਾਂ ਨੇ ਖਮੀਰ ਪਾਉਣ ਤੋਂ ਪਹਿਲਾਂ ਆਪਣਾ ਆਟਾ ਲਿਆ ਅਤੇ ਕੱਪੜੇ ਵਿੱਚ ਲਪੇਟ ਕੇ ਗੁਨ੍ਹਣ ਵਾਲੇ ਕਟੋਰੇ ਵਿੱਚ ਆਪਣੇ ਮੋਢਿਆਂ ਉੱਤੇ ਚੁੱਕ ਲਿਆ।

35ਇਸਰਾਏਲੀਆਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਕੀਤਾ ਅਤੇ ਮਿਸਰੀਆਂ ਤੋਂ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ ਅਤੇ ਕੱਪੜੇ ਮੰਗੇ।

36ਯਾਹਵੇਹ ਨੇ ਉਹਨਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਣ ਦਿੱਤਾ ਅਤੇ ਮਿਸਰੀਆਂ ਨੇ ਉਹਨਾਂ ਨੂੰ ਉਹ ਦਿੱਤਾ ਜੋ ਉਹਨਾਂ ਨੇ ਮੰਗਿਆ ਸੀ, ਇਸ ਲਈ ਉਹਨਾਂ ਨੇ ਮਿਸਰੀਆਂ ਨੂੰ ਲੁੱਟ ਲਿਆ।

37ਇਸਰਾਏਲੀਆਂ ਨੇ ਰਾਮਸੇਸ ਤੋਂ ਸੁੱਕੋਥ ਤੱਕ ਦਾ ਸਫ਼ਰ ਕੀਤਾ। ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਲਗਭਗ ਛੇ ਲੱਖ ਆਦਮੀ ਪੈਦਲ ਸਨ।

38ਹੋਰ ਵੀ ਬਹੁਤ ਪਰਦੇਸੀ ਵੀ ਉਹਨਾਂ ਦੇ ਨਾਲ ਗਏ ਅਤੇ ਪਸ਼ੂਆਂ ਦੇ ਵੱਡੇ ਝੁੰਡ, ਇਸ ਵਿੱਚ ਇੱਜੜ ਅਤੇ ਝੁੰਡ ਵੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.