36ਯਾਹਵੇਹ ਨੇ ਉਹਨਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਣ ਦਿੱਤਾ ਅਤੇ ਮਿਸਰੀਆਂ ਨੇ ਉਹਨਾਂ ਨੂੰ ਉਹ ਦਿੱਤਾ ਜੋ ਉਹਨਾਂ ਨੇ ਮੰਗਿਆ ਸੀ, ਇਸ ਲਈ ਉਹਨਾਂ ਨੇ ਮਿਸਰੀਆਂ ਨੂੰ ਲੁੱਟ ਲਿਆ।
37ਇਸਰਾਏਲੀਆਂ ਨੇ ਰਾਮਸੇਸ ਤੋਂ ਸੁੱਕੋਥ ਤੱਕ ਦਾ ਸਫ਼ਰ ਕੀਤਾ। ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਲਗਭਗ ਛੇ ਲੱਖ ਆਦਮੀ ਪੈਦਲ ਸਨ।
38ਹੋਰ ਵੀ ਬਹੁਤ ਪਰਦੇਸੀ ਵੀ ਉਹਨਾਂ ਦੇ ਨਾਲ ਗਏ ਅਤੇ ਪਸ਼ੂਆਂ ਦੇ ਵੱਡੇ ਝੁੰਡ, ਇਸ ਵਿੱਚ ਇੱਜੜ ਅਤੇ ਝੁੰਡ ਵੀ ਸਨ।
39ਇਸਰਾਏਲੀਆਂ ਨੇ ਮਿਸਰ ਤੋਂ ਲਿਆਂਦੇ ਆਟੇ ਨਾਲ ਪਤੀਰੀ ਰੋਟੀਆਂ ਪਕਾਈਆਂ। ਆਟੇ ਵਿੱਚ ਖਮੀਰ ਨਹੀਂ ਸੀ ਕਿਉਂਕਿ ਉਹ ਮਿਸਰ ਵਿੱਚੋਂ ਬਾਹਰ ਕੱਢੇ ਗਏ ਸਨ ਅਤੇ ਉਹਨਾਂ ਕੋਲ ਆਪਣੇ ਲਈ ਭੋਜਨ ਤਿਆਰ ਕਰਨ ਦਾ ਸਮਾਂ ਨਹੀਂ ਸੀ।
40ਹੁਣ ਇਸਰਾਏਲੀ ਲੋਕਾਂ ਦੇ ਮਿਸਰ ਵਿੱਚ ਰਹਿੰਦੇ ਸਮੇਂ ਦੀ ਲੰਬਾਈ 430 ਸਾਲ ਸੀ।