37ਇਸਰਾਏਲੀਆਂ ਨੇ ਰਾਮਸੇਸ ਤੋਂ ਸੁੱਕੋਥ ਤੱਕ ਦਾ ਸਫ਼ਰ ਕੀਤਾ। ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਲਗਭਗ ਛੇ ਲੱਖ ਆਦਮੀ ਪੈਦਲ ਸਨ।
38ਹੋਰ ਵੀ ਬਹੁਤ ਪਰਦੇਸੀ ਵੀ ਉਹਨਾਂ ਦੇ ਨਾਲ ਗਏ ਅਤੇ ਪਸ਼ੂਆਂ ਦੇ ਵੱਡੇ ਝੁੰਡ, ਇਸ ਵਿੱਚ ਇੱਜੜ ਅਤੇ ਝੁੰਡ ਵੀ ਸਨ।
39ਇਸਰਾਏਲੀਆਂ ਨੇ ਮਿਸਰ ਤੋਂ ਲਿਆਂਦੇ ਆਟੇ ਨਾਲ ਪਤੀਰੀ ਰੋਟੀਆਂ ਪਕਾਈਆਂ। ਆਟੇ ਵਿੱਚ ਖਮੀਰ ਨਹੀਂ ਸੀ ਕਿਉਂਕਿ ਉਹ ਮਿਸਰ ਵਿੱਚੋਂ ਬਾਹਰ ਕੱਢੇ ਗਏ ਸਨ ਅਤੇ ਉਹਨਾਂ ਕੋਲ ਆਪਣੇ ਲਈ ਭੋਜਨ ਤਿਆਰ ਕਰਨ ਦਾ ਸਮਾਂ ਨਹੀਂ ਸੀ।
40ਹੁਣ ਇਸਰਾਏਲੀ ਲੋਕਾਂ ਦੇ ਮਿਸਰ ਵਿੱਚ ਰਹਿੰਦੇ ਸਮੇਂ ਦੀ ਲੰਬਾਈ 430 ਸਾਲ ਸੀ।
41430 ਸਾਲਾਂ ਦੇ ਅੰਤ ਵਿੱਚ, ਉਸੇ ਦਿਨ ਤੱਕ ਯਾਹਵੇਹ ਦੇ ਸਾਰੇ ਲੋਕ ਮਿਸਰ ਤੋਂ ਚਲੇ ਗਏ।