ਕੂਚ 12

430 ਸਾਲਾਂ ਦੇ ਅੰਤ ਵਿੱਚ, ਉਸੇ ਦਿਨ ਤੱਕ ਯਾਹਵੇਹ ਦੇ ਸਾਰੇ ਲੋਕ ਮਿਸਰ ਤੋਂ ਚਲੇ ਗਏ।

Exodus 12:41 (UKJV) And it came to pass at the end of the four hundred and thirty years, even the very same day it came to pass, that all the hosts of the LORD went out from the land of Egypt.

39ਇਸਰਾਏਲੀਆਂ ਨੇ ਮਿਸਰ ਤੋਂ ਲਿਆਂਦੇ ਆਟੇ ਨਾਲ ਪਤੀਰੀ ਰੋਟੀਆਂ ਪਕਾਈਆਂ। ਆਟੇ ਵਿੱਚ ਖਮੀਰ ਨਹੀਂ ਸੀ ਕਿਉਂਕਿ ਉਹ ਮਿਸਰ ਵਿੱਚੋਂ ਬਾਹਰ ਕੱਢੇ ਗਏ ਸਨ ਅਤੇ ਉਹਨਾਂ ਕੋਲ ਆਪਣੇ ਲਈ ਭੋਜਨ ਤਿਆਰ ਕਰਨ ਦਾ ਸਮਾਂ ਨਹੀਂ ਸੀ।

40ਹੁਣ ਇਸਰਾਏਲੀ ਲੋਕਾਂ ਦੇ ਮਿਸਰ ਵਿੱਚ ਰਹਿੰਦੇ ਸਮੇਂ ਦੀ ਲੰਬਾਈ 430 ਸਾਲ ਸੀ।

41430 ਸਾਲਾਂ ਦੇ ਅੰਤ ਵਿੱਚ, ਉਸੇ ਦਿਨ ਤੱਕ ਯਾਹਵੇਹ ਦੇ ਸਾਰੇ ਲੋਕ ਮਿਸਰ ਤੋਂ ਚਲੇ ਗਏ।

42ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਮਿਸਰ ਤੋਂ ਬਾਹਰ ਲਿਆਉਣ ਲਈ ਉਸ ਰਾਤ ਨੂੰ ਚੌਕਸ ਰੱਖਿਆ ਸੀ, ਇਸ ਰਾਤ ਨੂੰ ਸਾਰੇ ਇਸਰਾਏਲੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਹਵੇਹ ਦਾ ਆਦਰ ਕਰਨ ਲਈ ਚੌਕਸ ਰਹਿਣਾ ਹੈ।

43ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, “ਪਸਾਹ ਦੇ ਭੋਜਨ ਲਈ ਇਹ ਨਿਯਮ ਹਨ। “ਕੋਈ ਵੀ ਓਪਰਾ ਇਸਨੂੰ ਨਹੀਂ ਖਾ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.