ਕੂਚ 12

ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਮਿਸਰ ਤੋਂ ਬਾਹਰ ਲਿਆਉਣ ਲਈ ਉਸ ਰਾਤ ਨੂੰ ਚੌਕਸ ਰੱਖਿਆ ਸੀ, ਇਸ ਰਾਤ ਨੂੰ ਸਾਰੇ ਇਸਰਾਏਲੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਹਵੇਹ ਦਾ ਆਦਰ ਕਰਨ ਲਈ ਚੌਕਸ ਰਹਿਣਾ ਹੈ।

Exodus 12:42 (UKJV) It is a night to be much observed unto the LORD for bringing them out from the land of Egypt: this is that night of the LORD to be observed of all the children of Israel in their generations.

40ਹੁਣ ਇਸਰਾਏਲੀ ਲੋਕਾਂ ਦੇ ਮਿਸਰ ਵਿੱਚ ਰਹਿੰਦੇ ਸਮੇਂ ਦੀ ਲੰਬਾਈ 430 ਸਾਲ ਸੀ।

41430 ਸਾਲਾਂ ਦੇ ਅੰਤ ਵਿੱਚ, ਉਸੇ ਦਿਨ ਤੱਕ ਯਾਹਵੇਹ ਦੇ ਸਾਰੇ ਲੋਕ ਮਿਸਰ ਤੋਂ ਚਲੇ ਗਏ।

42ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਮਿਸਰ ਤੋਂ ਬਾਹਰ ਲਿਆਉਣ ਲਈ ਉਸ ਰਾਤ ਨੂੰ ਚੌਕਸ ਰੱਖਿਆ ਸੀ, ਇਸ ਰਾਤ ਨੂੰ ਸਾਰੇ ਇਸਰਾਏਲੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਹਵੇਹ ਦਾ ਆਦਰ ਕਰਨ ਲਈ ਚੌਕਸ ਰਹਿਣਾ ਹੈ।

43ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, “ਪਸਾਹ ਦੇ ਭੋਜਨ ਲਈ ਇਹ ਨਿਯਮ ਹਨ। “ਕੋਈ ਵੀ ਓਪਰਾ ਇਸਨੂੰ ਨਹੀਂ ਖਾ ਸਕਦਾ।

44ਕੋਈ ਵੀ ਨੌਕਰ ਜੋ ਤੁਸੀਂ ਖਰੀਦਿਆ ਹੈ, ਉਹ ਉਸਦੀ ਸੁੰਨਤ ਕਰਨ ਤੋਂ ਬਾਅਦ ਉਸਨੂੰ ਖਾ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.