ਕੂਚ 12

“ਤੁਹਾਡੇ ਵਿਚਕਾਰ ਰਹਿਣ ਵਾਲਾ ਕੋਈ ਵਿਦੇਸ਼ੀ ਜੋ ਯਾਹਵੇਹ ਦਾ ਪਸਾਹ ਮਨਾਉਣਾ ਚਾਹੁੰਦਾ ਹੈ, ਉਸ ਦੇ ਘਰ ਦੇ ਸਾਰੇ ਮਰਦਾਂ ਦੀ ਸੁੰਨਤ ਹੋਣੀ ਚਾਹੀਦੀ ਹੈ, ਫਿਰ ਉਹ ਦੇਸ਼ ਵਿੱਚ ਪੈਦਾ ਹੋਏ ਵਿਅਕਤੀ ਵਾਂਗ ਹਿੱਸਾ ਲੈ ਸਕਦਾ ਹੈ। ਕੋਈ ਵੀ ਬੇਸੁੰਨਤ ਮਰਦ ਇਸਨੂੰ ਨਹੀਂ ਖਾ ਸਕਦਾ।

Exodus 12:48 (UKJV) And when a stranger shall sojourn with you, and will keep the passover to the LORD, let all his males be circumcised, and then let him come near and keep it; and he shall be as one that is born in the land: for no uncircumcised person shall eat thereof.

46“ਇਹ ਘਰ ਦੇ ਅੰਦਰ ਹੀ ਖਾਧਾ ਜਾਣਾ ਚਾਹੀਦਾ ਹੈ; ਕੋਈ ਵੀ ਮਾਸ ਘਰ ਤੋਂ ਬਾਹਰ ਨਾ ਲਓ। ਨਾ ਉਸਦੀ ਕੋਈ ਹੱਡੀ ਤੋੜਿਓ।

47ਇਸਰਾਏਲ ਦੀ ਸਾਰੀ ਮੰਡਲੀ ਨੇ ਇਸ ਨੂੰ ਮਨਾਇਆ।

48“ਤੁਹਾਡੇ ਵਿਚਕਾਰ ਰਹਿਣ ਵਾਲਾ ਕੋਈ ਵਿਦੇਸ਼ੀ ਜੋ ਯਾਹਵੇਹ ਦਾ ਪਸਾਹ ਮਨਾਉਣਾ ਚਾਹੁੰਦਾ ਹੈ, ਉਸ ਦੇ ਘਰ ਦੇ ਸਾਰੇ ਮਰਦਾਂ ਦੀ ਸੁੰਨਤ ਹੋਣੀ ਚਾਹੀਦੀ ਹੈ, ਫਿਰ ਉਹ ਦੇਸ਼ ਵਿੱਚ ਪੈਦਾ ਹੋਏ ਵਿਅਕਤੀ ਵਾਂਗ ਹਿੱਸਾ ਲੈ ਸਕਦਾ ਹੈ। ਕੋਈ ਵੀ ਬੇਸੁੰਨਤ ਮਰਦ ਇਸਨੂੰ ਨਹੀਂ ਖਾ ਸਕਦਾ।

49ਇਹੀ ਕਾਨੂੰਨ ਦੇਸ਼ ਵਿੱਚ ਜਨਮੇ ਅਤੇ ਤੁਹਾਡੇ ਵਿਚਕਾਰ ਰਹਿਣ ਵਾਲੇ ਵਿਦੇਸ਼ੀ ਦੋਵਾਂ ਤੇ ਲਾਗੂ ਹੁੰਦਾ ਹੈ।”

50ਸਾਰੇ ਇਸਰਾਏਲੀਆਂ ਨੇ ਉਹੀ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.