12ਤੁਸੀਂ ਹਰ ਕੁੱਖ ਦੀ ਪਹਿਲੀ ਔਲਾਦ ਨੂੰ ਯਾਹਵੇਹ ਨੂੰ ਸੌਂਪਣਾ ਹੈ ਅਤੇ ਤੁਹਾਡੇ ਪਸ਼ੂਆਂ ਦੇ ਸਾਰੇ ਜੇਠੇ ਨਰ ਯਾਹਵੇਹ ਦੇ ਹਨ।
13ਹਰੇਕ ਪਹਿਲੌਠੇ ਗਧੇ ਨੂੰ ਲੇਲੇ ਨਾਲ ਛੁਡਾਓ, ਪਰ ਜੇ ਤੁਸੀਂ ਉਹ ਨੂੰ ਨਹੀਂ ਛੁਡਾਉਂਦੇ ਤਾਂ ਉਸਦੀ ਗਰਦਨ ਤੋੜ ਦਿਓ ਅਤੇ ਆਪਣੇ ਪੁੱਤਰਾਂ ਵਿੱਚੋਂ ਹਰੇਕ ਪਹਿਲੌਠੇ ਨੂੰ ਛੁਡਾ ਲਵੋ।
14“ਆਉਣ ਵਾਲੇ ਦਿਨਾਂ ਵਿੱਚ, ਜਦੋਂ ਤੁਹਾਡਾ ਪੁੱਤਰ ਤੁਹਾਨੂੰ ਪੁੱਛੇ, ‘ਇਸਦਾ ਕੀ ਅਰਥ ਹੈ?’ ਉਹਨਾਂ ਨੂੰ ਕਹੋ, ‘ਯਾਹਵੇਹ ਨੇ ਇੱਕ ਸ਼ਕਤੀਸ਼ਾਲੀ ਹੱਥ ਨਾਲ ਸਾਨੂੰ ਗੁਲਾਮੀ ਦੇ ਦੇਸ਼ ਮਿਸਰ ਵਿਚੋਂ ਬਾਹਰ ਲਿਆਂਦਾ ਸੀ।
15ਜਦੋਂ ਫ਼ਿਰਾਊਨ ਨੇ ਜ਼ਿੱਦ ਨਾਲ ਸਾਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਯਾਹਵੇਹ ਨੇ ਮਿਸਰ ਵਿੱਚ ਲੋਕਾਂ ਅਤੇ ਜਾਨਵਰਾਂ ਦੋਵਾਂ ਦੇ ਪਹਿਲੌਠੇ ਨੂੰ ਮਾਰ ਦਿੱਤਾ। ਇਸ ਲਈ ਅਸੀਂ ਹਰ ਕੁੱਖ ਦੇ ਪਹਿਲੇ ਫਲ ਨਰ ਔਲਾਦ ਨੂੰ ਯਾਹਵੇਹ ਨੂੰ ਬਲੀਦਾਨ ਕਰਦੇ ਹਾਂ ਅਤੇ ਆਪਣੇ ਪਹਿਲੇ ਜਨਮੇ ਪੁੱਤਰਾਂ ਵਿੱਚੋਂ ਹਰੇਕ ਨੂੰ ਛੁਡਾ ਲੈਂਦੇ ਹਾਂ।’
16ਅਤੇ ਇਹ ਤੁਹਾਡੇ ਹੱਥ ਉੱਤੇ ਇੱਕ ਨਿਸ਼ਾਨ ਅਤੇ ਤੁਹਾਡੇ ਮੱਥੇ ਉੱਤੇ ਇੱਕ ਚਿੰਨ੍ਹ ਵਰਗਾ ਹੋਵੇਗਾ ਕਿ ਯਾਹਵੇਹ ਨੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਹੈ।”