ਕੂਚ 13

ਜਦੋਂ ਫ਼ਿਰਾਊਨ ਨੇ ਜ਼ਿੱਦ ਨਾਲ ਸਾਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਯਾਹਵੇਹ ਨੇ ਮਿਸਰ ਵਿੱਚ ਲੋਕਾਂ ਅਤੇ ਜਾਨਵਰਾਂ ਦੋਵਾਂ ਦੇ ਪਹਿਲੌਠੇ ਨੂੰ ਮਾਰ ਦਿੱਤਾ। ਇਸ ਲਈ ਅਸੀਂ ਹਰ ਕੁੱਖ ਦੇ ਪਹਿਲੇ ਫਲ ਨਰ ਔਲਾਦ ਨੂੰ ਯਾਹਵੇਹ ਨੂੰ ਬਲੀਦਾਨ ਕਰਦੇ ਹਾਂ ਅਤੇ ਆਪਣੇ ਪਹਿਲੇ ਜਨਮੇ ਪੁੱਤਰਾਂ ਵਿੱਚੋਂ ਹਰੇਕ ਨੂੰ ਛੁਡਾ ਲੈਂਦੇ ਹਾਂ।’

Exodus 13:15 (UKJV) And it came to pass, when Pharaoh would hardly let us go, that the LORD slew all the firstborn in the land of Egypt, both the firstborn of man, and the firstborn of beast: therefore I sacrifice to the LORD all that opens the womb, being males; but all the firstborn of my children I redeem.

13ਹਰੇਕ ਪਹਿਲੌਠੇ ਗਧੇ ਨੂੰ ਲੇਲੇ ਨਾਲ ਛੁਡਾਓ, ਪਰ ਜੇ ਤੁਸੀਂ ਉਹ ਨੂੰ ਨਹੀਂ ਛੁਡਾਉਂਦੇ ਤਾਂ ਉਸਦੀ ਗਰਦਨ ਤੋੜ ਦਿਓ ਅਤੇ ਆਪਣੇ ਪੁੱਤਰਾਂ ਵਿੱਚੋਂ ਹਰੇਕ ਪਹਿਲੌਠੇ ਨੂੰ ਛੁਡਾ ਲਵੋ।

14“ਆਉਣ ਵਾਲੇ ਦਿਨਾਂ ਵਿੱਚ, ਜਦੋਂ ਤੁਹਾਡਾ ਪੁੱਤਰ ਤੁਹਾਨੂੰ ਪੁੱਛੇ, ‘ਇਸਦਾ ਕੀ ਅਰਥ ਹੈ?’ ਉਹਨਾਂ ਨੂੰ ਕਹੋ, ‘ਯਾਹਵੇਹ ਨੇ ਇੱਕ ਸ਼ਕਤੀਸ਼ਾਲੀ ਹੱਥ ਨਾਲ ਸਾਨੂੰ ਗੁਲਾਮੀ ਦੇ ਦੇਸ਼ ਮਿਸਰ ਵਿਚੋਂ ਬਾਹਰ ਲਿਆਂਦਾ ਸੀ।

15ਜਦੋਂ ਫ਼ਿਰਾਊਨ ਨੇ ਜ਼ਿੱਦ ਨਾਲ ਸਾਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਯਾਹਵੇਹ ਨੇ ਮਿਸਰ ਵਿੱਚ ਲੋਕਾਂ ਅਤੇ ਜਾਨਵਰਾਂ ਦੋਵਾਂ ਦੇ ਪਹਿਲੌਠੇ ਨੂੰ ਮਾਰ ਦਿੱਤਾ। ਇਸ ਲਈ ਅਸੀਂ ਹਰ ਕੁੱਖ ਦੇ ਪਹਿਲੇ ਫਲ ਨਰ ਔਲਾਦ ਨੂੰ ਯਾਹਵੇਹ ਨੂੰ ਬਲੀਦਾਨ ਕਰਦੇ ਹਾਂ ਅਤੇ ਆਪਣੇ ਪਹਿਲੇ ਜਨਮੇ ਪੁੱਤਰਾਂ ਵਿੱਚੋਂ ਹਰੇਕ ਨੂੰ ਛੁਡਾ ਲੈਂਦੇ ਹਾਂ।’

16ਅਤੇ ਇਹ ਤੁਹਾਡੇ ਹੱਥ ਉੱਤੇ ਇੱਕ ਨਿਸ਼ਾਨ ਅਤੇ ਤੁਹਾਡੇ ਮੱਥੇ ਉੱਤੇ ਇੱਕ ਚਿੰਨ੍ਹ ਵਰਗਾ ਹੋਵੇਗਾ ਕਿ ਯਾਹਵੇਹ ਨੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਹੈ।”

17ਜਦੋਂ ਫ਼ਿਰਾਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਫ਼ਲਿਸਤੀਆਂ ਦੇਸ਼ ਵਿੱਚੋਂ ਲੰਘਣ ਵਾਲੇ ਰਸਤੇ ਉੱਤੇ ਨਹੀਂ ਲਿਆਂਦਾ, ਹਾਲਾਂਕਿ ਇਹ ਛੋਟਾ ਸੀ ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ, “ਜੇਕਰ ਉਹਨਾਂ ਨੂੰ ਯੁੱਧ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਆਪਣਾ ਮਨ ਬਦਲ ਸਕਦੇ ਹਨ ਅਤੇ ਮਿਸਰ ਨੂੰ ਵਾਪਸ ਆ ਸਕਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.