ਕੂਚ 13

ਇਸ ਲਈ ਪਰਮੇਸ਼ਵਰ ਲੋਕਾਂ ਨੂੰ ਆਲੇ-ਦੁਆਲੇ ਦੇ ਮਾਰੂਥਲ ਦੇ ਰਾਸਤੇ ਲਾਲ ਸਾਗਰ ਵੱਲ ਲੈ ਗਿਆ, ਤਾਂ ਕਿ ਇਸਰਾਏਲੀ ਮਿਸਰ ਵਿੱਚੋਂ ਬਾਹਰ ਆ ਕੇ ਜੰਗ ਲਈ ਤਿਆਰ ਹੋ ਸਕਣ।

Exodus 13:18 (UKJV) But God led the people about, through the way of the wilderness of the Red sea: and the children of Israel went up harnessed out of the land of Egypt.

16ਅਤੇ ਇਹ ਤੁਹਾਡੇ ਹੱਥ ਉੱਤੇ ਇੱਕ ਨਿਸ਼ਾਨ ਅਤੇ ਤੁਹਾਡੇ ਮੱਥੇ ਉੱਤੇ ਇੱਕ ਚਿੰਨ੍ਹ ਵਰਗਾ ਹੋਵੇਗਾ ਕਿ ਯਾਹਵੇਹ ਨੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਹੈ।”

17ਜਦੋਂ ਫ਼ਿਰਾਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ਵਰ ਨੇ ਉਹਨਾਂ ਨੂੰ ਫ਼ਲਿਸਤੀਆਂ ਦੇਸ਼ ਵਿੱਚੋਂ ਲੰਘਣ ਵਾਲੇ ਰਸਤੇ ਉੱਤੇ ਨਹੀਂ ਲਿਆਂਦਾ, ਹਾਲਾਂਕਿ ਇਹ ਛੋਟਾ ਸੀ ਕਿਉਂਕਿ ਪਰਮੇਸ਼ਵਰ ਨੇ ਕਿਹਾ ਸੀ, “ਜੇਕਰ ਉਹਨਾਂ ਨੂੰ ਯੁੱਧ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਆਪਣਾ ਮਨ ਬਦਲ ਸਕਦੇ ਹਨ ਅਤੇ ਮਿਸਰ ਨੂੰ ਵਾਪਸ ਆ ਸਕਦੇ ਹਨ।”

18ਇਸ ਲਈ ਪਰਮੇਸ਼ਵਰ ਲੋਕਾਂ ਨੂੰ ਆਲੇ-ਦੁਆਲੇ ਦੇ ਮਾਰੂਥਲ ਦੇ ਰਾਸਤੇ ਲਾਲ ਸਾਗਰ ਵੱਲ ਲੈ ਗਿਆ, ਤਾਂ ਕਿ ਇਸਰਾਏਲੀ ਮਿਸਰ ਵਿੱਚੋਂ ਬਾਹਰ ਆ ਕੇ ਜੰਗ ਲਈ ਤਿਆਰ ਹੋ ਸਕਣ।

19ਮੋਸ਼ੇਹ ਯੋਸੇਫ਼ ਦੀਆਂ ਹੱਡੀਆਂ ਆਪਣੇ ਨਾਲ ਲੈ ਗਿਆ ਕਿਉਂਕਿ ਯੋਸੇਫ਼ ਨੇ ਇਸਰਾਏਲੀਆਂ ਨੂੰ ਸਹੁੰ ਚੁਕਾਈ ਸੀ। ਉਸ ਨੇ ਕਿਹਾ ਸੀ, “ਪਰਮੇਸ਼ਵਰ ਤੁਹਾਡੀ ਮਦਦ ਲਈ ਜ਼ਰੂਰ ਆਵੇਗਾ, ਅਤੇ ਫਿਰ ਤੁਸੀਂ ਮੇਰੀਆਂ ਹੱਡੀਆਂ ਨੂੰ ਇਸ ਸਥਾਨ ਤੋਂ ਆਪਣੇ ਨਾਲ ਲੈ ਜਾਓ।”

20ਸੁੱਕੋਥ ਛੱਡਣ ਤੋਂ ਬਾਅਦ ਉਹਨਾਂ ਨੇ ਮਾਰੂਥਲ ਦੇ ਕਿਨਾਰੇ ਏਥਾਮ ਵਿੱਚ ਡੇਰਾ ਲਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.