18ਇਸ ਲਈ ਪਰਮੇਸ਼ਵਰ ਲੋਕਾਂ ਨੂੰ ਆਲੇ-ਦੁਆਲੇ ਦੇ ਮਾਰੂਥਲ ਦੇ ਰਾਸਤੇ ਲਾਲ ਸਾਗਰ ਵੱਲ ਲੈ ਗਿਆ, ਤਾਂ ਕਿ ਇਸਰਾਏਲੀ ਮਿਸਰ ਵਿੱਚੋਂ ਬਾਹਰ ਆ ਕੇ ਜੰਗ ਲਈ ਤਿਆਰ ਹੋ ਸਕਣ।
19ਮੋਸ਼ੇਹ ਯੋਸੇਫ਼ ਦੀਆਂ ਹੱਡੀਆਂ ਆਪਣੇ ਨਾਲ ਲੈ ਗਿਆ ਕਿਉਂਕਿ ਯੋਸੇਫ਼ ਨੇ ਇਸਰਾਏਲੀਆਂ ਨੂੰ ਸਹੁੰ ਚੁਕਾਈ ਸੀ। ਉਸ ਨੇ ਕਿਹਾ ਸੀ, “ਪਰਮੇਸ਼ਵਰ ਤੁਹਾਡੀ ਮਦਦ ਲਈ ਜ਼ਰੂਰ ਆਵੇਗਾ, ਅਤੇ ਫਿਰ ਤੁਸੀਂ ਮੇਰੀਆਂ ਹੱਡੀਆਂ ਨੂੰ ਇਸ ਸਥਾਨ ਤੋਂ ਆਪਣੇ ਨਾਲ ਲੈ ਜਾਓ।”
20ਸੁੱਕੋਥ ਛੱਡਣ ਤੋਂ ਬਾਅਦ ਉਹਨਾਂ ਨੇ ਮਾਰੂਥਲ ਦੇ ਕਿਨਾਰੇ ਏਥਾਮ ਵਿੱਚ ਡੇਰਾ ਲਾਇਆ।
21ਦਿਨ ਵੇਲੇ ਯਾਹਵੇਹ ਉਹਨਾਂ ਦੇ ਰਾਹ ਵਿੱਚ ਅਗਵਾਈ ਕਰਨ ਲਈ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਉਹਨਾਂ ਨੂੰ ਰੌਸ਼ਨੀ ਦੇਣ ਲਈ ਅੱਗ ਦੇ ਥੰਮ੍ਹ ਵਿੱਚ ਉਹਨਾਂ ਦੇ ਅੱਗੇ-ਅੱਗੇ ਜਾਂਦਾ ਸੀ, ਤਾਂ ਜੋ ਉਹ ਦਿਨ ਅਤੇ ਰਾਤ ਨੂੰ ਸਫ਼ਰ ਕਰ ਸਕਣ।
22ਦਿਨ ਨੂੰ ਬੱਦਲ ਦਾ ਥੰਮ੍ਹ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਉਨ੍ਹਾਂ ਦੇ ਅੱਗੋਂ ਕਦੀ ਨਾ ਹਟਿਆ।