ਕੂਚ 13

ਫਿਰ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਇਸ ਦਿਨ ਨੂੰ ਯਾਦ ਰੱਖੋ, ਜਿਸ ਦਿਨ ਤੁਸੀਂ ਗੁਲਾਮੀ ਦੇ ਦੇਸ਼ ਮਿਸਰ ਵਿੱਚੋਂ ਬਾਹਰ ਆਏ ਸੀ, ਕਿਉਂਕਿ ਯਾਹਵੇਹ ਨੇ ਤੁਹਾਨੂੰ ਇੱਕ ਸ਼ਕਤੀਸ਼ਾਲੀ ਹੱਥ ਨਾਲ ਇਸ ਵਿੱਚੋਂ ਬਾਹਰ ਲਿਆਂਦਾ ਸੀ। ਖਮੀਰ ਵਾਲੀ ਕੋਈ ਵੀ ਚੀਜ਼ ਨਾ ਖਾਓ।

Exodus 13:3 (UKJV) And Moses said unto the people, Remember this day, in which all of you came out from Egypt, out of the house of bondage; for by strength of hand the LORD brought you out from this place: there shall no leavened bread be eaten.

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ ਕਿ

2“ਹਰੇਕ ਪਹਿਲੌਠੇ ਨਰ ਨੂੰ ਮੇਰੇ ਲਈ ਪਵਿੱਤਰ ਕਰ ਕਿਉਂ ਜੋ ਇਸਰਾਏਲੀਆਂ ਵਿੱਚ ਹਰ ਕੁੱਖ ਦੀ ਪਹਿਲੀ ਔਲਾਦ ਭਾਵੇਂ ਮਨੁੱਖ ਦੀ ਹੋਵੇ ਜਾਂ ਜਾਨਵਰ ਦੀ ਹੋਵੇ, ਉਹ ਮੇਰੇ ਹਨ।”

3ਫਿਰ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਇਸ ਦਿਨ ਨੂੰ ਯਾਦ ਰੱਖੋ, ਜਿਸ ਦਿਨ ਤੁਸੀਂ ਗੁਲਾਮੀ ਦੇ ਦੇਸ਼ ਮਿਸਰ ਵਿੱਚੋਂ ਬਾਹਰ ਆਏ ਸੀ, ਕਿਉਂਕਿ ਯਾਹਵੇਹ ਨੇ ਤੁਹਾਨੂੰ ਇੱਕ ਸ਼ਕਤੀਸ਼ਾਲੀ ਹੱਥ ਨਾਲ ਇਸ ਵਿੱਚੋਂ ਬਾਹਰ ਲਿਆਂਦਾ ਸੀ। ਖਮੀਰ ਵਾਲੀ ਕੋਈ ਵੀ ਚੀਜ਼ ਨਾ ਖਾਓ।

4ਅੱਜ ਅਵੀਵ ਦੇ ਮਹੀਨੇ ਵਿੱਚ, ਤੁਸੀਂ ਬਾਹਰ ਨਿੱਕਲ ਆਏ ਹੋ।

5ਜਦੋਂ ਯਾਹਵੇਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਵਿੱਚ ਲਿਆਉਂਦਾ ਹੈ, ਜਿਸ ਧਰਤੀ ਨੂੰ ਉਸ ਨੇ ਤੁਹਾਡੇ ਪੁਰਖਿਆਂ ਨਾਲ ਤੁਹਾਨੂੰ ਦੇਣ ਦੀ ਸਹੁੰ ਖਾਧੀ ਸੀ ਉਹ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ, ਤੁਸੀਂ ਇਸ ਰਸਮ ਨੂੰ ਇਸ ਮਹੀਨੇ ਵਿੱਚ ਮਨਾਉਣਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.