ਕੂਚ 13

“ਹਰੇਕ ਪਹਿਲੌਠੇ ਨਰ ਨੂੰ ਮੇਰੇ ਲਈ ਪਵਿੱਤਰ ਕਰ ਕਿਉਂ ਜੋ ਇਸਰਾਏਲੀਆਂ ਵਿੱਚ ਹਰ ਕੁੱਖ ਦੀ ਪਹਿਲੀ ਔਲਾਦ ਭਾਵੇਂ ਮਨੁੱਖ ਦੀ ਹੋਵੇ ਜਾਂ ਜਾਨਵਰ ਦੀ ਹੋਵੇ, ਉਹ ਮੇਰੇ ਹਨ।”

Exodus 13:2 (UKJV) Sanctify unto me all the firstborn, whatsoever opens the womb among the children of Israel, both of man and of beast: it is mine.

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ ਕਿ

2“ਹਰੇਕ ਪਹਿਲੌਠੇ ਨਰ ਨੂੰ ਮੇਰੇ ਲਈ ਪਵਿੱਤਰ ਕਰ ਕਿਉਂ ਜੋ ਇਸਰਾਏਲੀਆਂ ਵਿੱਚ ਹਰ ਕੁੱਖ ਦੀ ਪਹਿਲੀ ਔਲਾਦ ਭਾਵੇਂ ਮਨੁੱਖ ਦੀ ਹੋਵੇ ਜਾਂ ਜਾਨਵਰ ਦੀ ਹੋਵੇ, ਉਹ ਮੇਰੇ ਹਨ।”

3ਫਿਰ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਇਸ ਦਿਨ ਨੂੰ ਯਾਦ ਰੱਖੋ, ਜਿਸ ਦਿਨ ਤੁਸੀਂ ਗੁਲਾਮੀ ਦੇ ਦੇਸ਼ ਮਿਸਰ ਵਿੱਚੋਂ ਬਾਹਰ ਆਏ ਸੀ, ਕਿਉਂਕਿ ਯਾਹਵੇਹ ਨੇ ਤੁਹਾਨੂੰ ਇੱਕ ਸ਼ਕਤੀਸ਼ਾਲੀ ਹੱਥ ਨਾਲ ਇਸ ਵਿੱਚੋਂ ਬਾਹਰ ਲਿਆਂਦਾ ਸੀ। ਖਮੀਰ ਵਾਲੀ ਕੋਈ ਵੀ ਚੀਜ਼ ਨਾ ਖਾਓ।

4ਅੱਜ ਅਵੀਵ ਦੇ ਮਹੀਨੇ ਵਿੱਚ, ਤੁਸੀਂ ਬਾਹਰ ਨਿੱਕਲ ਆਏ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.