4ਅੱਜ ਅਵੀਵ ਦੇ ਮਹੀਨੇ ਵਿੱਚ, ਤੁਸੀਂ ਬਾਹਰ ਨਿੱਕਲ ਆਏ ਹੋ।
5ਜਦੋਂ ਯਾਹਵੇਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਵਿੱਚ ਲਿਆਉਂਦਾ ਹੈ, ਜਿਸ ਧਰਤੀ ਨੂੰ ਉਸ ਨੇ ਤੁਹਾਡੇ ਪੁਰਖਿਆਂ ਨਾਲ ਤੁਹਾਨੂੰ ਦੇਣ ਦੀ ਸਹੁੰ ਖਾਧੀ ਸੀ ਉਹ ਧਰਤੀ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ, ਤੁਸੀਂ ਇਸ ਰਸਮ ਨੂੰ ਇਸ ਮਹੀਨੇ ਵਿੱਚ ਮਨਾਉਣਾ ਹੈ।
6ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ ਅਤੇ ਸੱਤਵੇਂ ਦਿਨ ਯਾਹਵੇਹ ਲਈ ਇੱਕ ਤਿਉਹਾਰ ਮਨਾਓ।
7ਉਹਨਾਂ ਸੱਤਾਂ ਦਿਨਾਂ ਵਿੱਚ ਪਤੀਰੀ ਰੋਟੀ ਖਾਓ। ਇਸ ਵਿੱਚ ਖਮੀਰ ਵਾਲੀ ਕੋਈ ਚੀਜ਼ ਤੁਹਾਡੇ ਵਿੱਚ ਦਿਖਾਈ ਨਹੀਂ ਦੇਵੇ, ਨਾ ਹੀ ਕੋਈ ਖਮੀਰ ਤੁਹਾਡੀਆਂ ਹੱਦਾਂ ਵਿੱਚ ਕਿਤੇ ਵੀ ਦਿਖਾਈ ਦੇਵੇ।
8ਉਸ ਦਿਨ ਆਪਣੇ ਪੁੱਤਰਾਂ ਨੂੰ ਕਹੋ, ‘ਮੈਂ ਇਹ ਇਸ ਲਈ ਕਰਦਾ ਹਾਂ ਕਿਉਂਕਿ ਜਦੋਂ ਮੈਂ ਮਿਸਰ ਤੋਂ ਬਾਹਰ ਆਇਆ ਸੀ ਤਾਂ ਯਾਹਵੇਹ ਨੇ ਮੇਰੇ ਲਈ ਕੀ ਕੀਤਾ ਸੀ।’