1ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
2“ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਵਾਪਸ ਮੁੜਨ ਅਤੇ ਮਿਗਦੋਲ ਅਤੇ ਸਮੁੰਦਰ ਦੇ ਵਿਚਕਾਰ, ਪੀ-ਹਾਹੀਰੋਥ ਦੇ ਨੇੜੇ ਡੇਰੇ ਲਾਉਣ। ਉਹਨਾਂ ਨੇ ਬਆਲ-ਸੇਫ਼ੋਨ ਦੇ ਬਿਲਕੁਲ ਸਾਹਮਣੇ ਸਮੁੰਦਰ ਦੇ ਕੰਢੇ ਡੇਰਾ ਲਾਉਣਾ ਹੈ।
3ਫ਼ਿਰਾਊਨ ਸੋਚੇਗਾ, ‘ਇਸਰਾਏਲੀ ਧਰਤੀ ਵਿੱਚ ਉਲਝ ਗਏ ਅਤੇ ਇਧਰ-ਉਧਰ ਭਟਕ ਗਏ ਹਨ, ਅਤੇ ਉਜਾੜ ਨੇ ਉਹਨਾਂ ਨੂੰ ਰੋਕ ਲਿਆ ਹੈ।’